4ਯਾਹਵੇਹ ਦੀ ਆਵਾਜ਼ ਸ਼ਕਤੀਸ਼ਾਲੀ ਹੈ; ਯਾਹਵੇਹ ਦੀ ਆਵਾਜ਼ ਸ਼ਾਨਦਾਰ ਹੈ।
5ਯਾਹਵੇਹ ਦੀ ਆਵਾਜ਼ ਦਿਆਰ ਨੂੰ ਤੋੜ ਦਿੰਦੀ ਹੈ; ਯਾਹਵੇਹ ਲਬਾਨੋਨ ਦੇ ਦਿਆਰ ਦੇ ਟੁਕੜੇ ਕਰ ਦਿੰਦਾ ਹੈ।
6ਉਹ ਲਬਾਨੋਨ ਨੂੰ ਵੱਛੇ ਵਾਂਗੂੰ ਉਛਾਲਦਾ ਹੈ, ਅਤੇ ਸੀਰੀਓਨ ਨੂੰ ਜੰਗਲੀ ਬਲਦ ਵਾਂਗੂੰ।
7ਯਾਹਵੇਹ ਦੀ ਆਵਾਜ਼ ਅੱਗ ਦੀਆਂ ਲਾਟਾਂ ਨੂੰ ਪਾੜਦੀ ਹੈ।
8ਯਾਹਵੇਹ ਦੀ ਆਵਾਜ਼ ਉਜਾੜ ਨੂੰ ਹਿਲਾ ਦਿੰਦੀ ਹੈ; ਯਾਹਵੇਹ ਕਾਦੇਸ਼ ਦੇ ਉਜਾੜ ਨੂੰ ਹਿਲਾ ਦਿੰਦਾ ਹੈ।