1ਹੇ ਯਾਹਵੇਹ, ਮੈ ਤੇਰੀ ਵਡਿਆਈ ਕਰਾਂਗਾ, ਕਿਉਂ ਜੋ ਤੁਸੀਂ ਮੈਨੂੰ ਡੂੰਘਾਈ ਵਿੱਚੋਂ ਬਾਹਰ ਕੱਢਿਆ ਅਤੇ ਮੇਰੇ ਦੁਸ਼ਮਣਾਂ ਨੂੰ ਮੇਰੇ ਉੱਤੇ ਅਨੰਦ ਨਹੀਂ ਹੋਣ ਦਿੱਤਾ।
2ਹੇ ਯਾਹਵੇਹ, ਮੇਰੇ ਪਰਮੇਸ਼ਵਰ, ਮੈਂ ਤੈਨੂੰ ਮਦਦ ਲਈ ਪੁਕਾਰਿਆ, ਅਤੇ ਤੂੰ ਮੈਨੂੰ ਚੰਗਾ ਕੀਤਾ।
3ਯਾਹਵੇਹ, ਤੂੰ ਮੈਨੂੰ ਅਧਲੋਕ ਵਿੱਚੋਂ ਲਿਆਇਆ ਹੈ; ਤੂੰ ਮੈਨੂੰ ਟੋਏ ਵਿੱਚ ਡਿੱਗਣ ਤੋਂ ਬਚਾਇਆ।