2ਹੇ ਯਾਹਵੇਹ, ਮੇਰੇ ਪਰਮੇਸ਼ਵਰ, ਮੈਂ ਤੈਨੂੰ ਮਦਦ ਲਈ ਪੁਕਾਰਿਆ, ਅਤੇ ਤੂੰ ਮੈਨੂੰ ਚੰਗਾ ਕੀਤਾ।
3ਯਾਹਵੇਹ, ਤੂੰ ਮੈਨੂੰ ਅਧਲੋਕ ਵਿੱਚੋਂ ਲਿਆਇਆ ਹੈ; ਤੂੰ ਮੈਨੂੰ ਟੋਏ ਵਿੱਚ ਡਿੱਗਣ ਤੋਂ ਬਚਾਇਆ।
4ਹੇ ਯਾਹਵੇਹ ਦੇ ਵਫ਼ਾਦਾਰ ਲੋਕੋ, ਉਸ ਦੇ ਗੁਣ ਗਾਓ; ਉਸਦੇ ਪਵਿੱਤਰ ਨਾਮ ਦੀ ਵਡਿਆਈ ਕਰੋ।
5ਕਿਉਂਕਿ ਉਸਦਾ ਕ੍ਰੋਧ ਇੱਕ ਪਲ ਹੀ ਰਹਿੰਦਾ ਹੈ, ਪਰ ਉਸਦੀ ਕਿਰਪਾ ਉਮਰ ਭਰ ਲਈ ਰਹਿੰਦੀ ਹੈ। ਰੋਣਾ ਤਾਂ ਰਾਤ ਤੀਕ ਠਹਿਰ ਸਕਦਾ ਹੈ, ਪਰ ਅਨੰਦ ਸਵੇਰ ਨੂੰ ਆਉਂਦਾ ਹੈ।
6ਜਦੋਂ ਮੈਂ ਸੁਰੱਖਿਅਤ ਮਹਿਸੂਸ ਕੀਤਾ, ਮੈਂ ਕਿਹਾ, “ਮੈਂ ਕਦੇ ਵੀ ਨਹੀਂ ਡੋਲਾਂਗਾ।”