ਜ਼ਬੂਰਾਂ 32

ਫਿਰ ਮੈਂ ਤੇਰੇ ਅੱਗੇ ਆਪਣੇ ਪਾਪਾਂ ਨੂੰ ਕਬੂਲ ਕੀਤਾ ਅਤੇ ਆਪਣੀ ਬਦੀ ਨਹੀਂ ਲੁਕਾਈ। ਮੈਂ ਕਿਹਾ, “ਮੈਂ ਯਾਹਵੇਹ ਅੱਗੇ ਆਪਣੇ ਅਪਰਾਧਾਂ ਨੂੰ ਮੰਨ ਲਵਾਂਗਾ।” ਅਤੇ ਤੂੰ ਮੇਰੇ ਪਾਪ ਦੇ ਦੋਸ਼ ਨੂੰ ਮਾਫ਼ ਕਰ ਦਿੱਤਾ।

Psalm 32:5 (UKJV) I acknowledge my sin unto you, and mine iniquity have I not hid. I said, I will confess my transgressions unto the LORD; and you forgave the iniquity of my sin. Selah.

3ਜਦੋਂ ਤੱਕ ਮੈਂ ਚੁੱਪ ਰਿਹਾ, ਮੇਰਾ ਸਾਰਾ ਦਿਨ ਹੂੰਗਣ ਦੇ ਕਾਰਨ ਮੇਰੀਆਂ ਹੱਡੀਆਂ ਉਜੜ ਗਈਆਂ।

4ਦਿਨ-ਰਾਤ ਤੇਰਾ ਹੱਥ ਮੇਰੇ ਉੱਤੇ ਭਾਰਾ ਸੀ; ਮੇਰੀ ਤਾਕਤ ਜਿਵੇਂ ਗਰਮੀ ਨਾਲ ਖਤਮ ਹੋ ਗਈ ਸੀ।

5ਫਿਰ ਮੈਂ ਤੇਰੇ ਅੱਗੇ ਆਪਣੇ ਪਾਪਾਂ ਨੂੰ ਕਬੂਲ ਕੀਤਾ ਅਤੇ ਆਪਣੀ ਬਦੀ ਨਹੀਂ ਲੁਕਾਈ। ਮੈਂ ਕਿਹਾ, “ਮੈਂ ਯਾਹਵੇਹ ਅੱਗੇ ਆਪਣੇ ਅਪਰਾਧਾਂ ਨੂੰ ਮੰਨ ਲਵਾਂਗਾ।” ਅਤੇ ਤੂੰ ਮੇਰੇ ਪਾਪ ਦੇ ਦੋਸ਼ ਨੂੰ ਮਾਫ਼ ਕਰ ਦਿੱਤਾ।

6ਇਸ ਲਈ ਸਾਰੇ ਵਫ਼ਾਦਾਰ ਤੇਰੇ ਅੱਗੇ ਪ੍ਰਾਰਥਨਾ ਕਰਨ ਜਦੋਂ ਤੱਕ ਤੂੰ ਲੱਭ ਸਕੇ; ਯਕੀਨਨ ਹੀ ਸ਼ਕਤੀਸ਼ਾਲੀ ਪਾਣੀਆਂ ਦਾ ਚੜ੍ਹਨਾ ਉਹਨਾਂ ਤੱਕ ਨਹੀਂ ਪਹੁੰਚੇਗਾ।

7ਤੂੰ ਮੇਰੇ ਛੁਪਣ ਦੀ ਜਗ੍ਹਾ ਹੈ; ਤੂੰ ਮੈਨੂੰ ਮੁਸੀਬਤਾਂ ਤੋਂ ਬਚਾਵੇਂਗਾ ਅਤੇ ਮੈਨੂੰ ਛੁਟਕਾਰੇ ਦੇ ਗੀਤਾਂ ਨਾਲ ਘੇਰ ਲਵੇਂਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.