ਜ਼ਬੂਰਾਂ 32

ਮੈਂ ਤੁਹਾਨੂੰ ਸਿਖਾਵਾਂਗਾ ਅਤੇ ਤੁਹਾਨੂੰ ਉਹ ਤਰੀਕੇ ਸਮਝਾਵਾਂਗਾ ਜਿਸ ਤਰ੍ਹਾਂ ਤੁਹਾਨੂੰ ਜਿਉਂਣਾ ਚਾਹੀਦਾ ਹੈ; ਮੈਂ ਤੁਹਾਡੇ ਉੱਤੇ ਆਪਣੀ ਪਿਆਰੀ ਨਜ਼ਰ ਨਾਲ ਤੁਹਾਡੀ ਰੱਖਿਆ ਕਰਾਂਗਾ।

Psalm 32:8 (UKJV) I will instruct you and teach you in the way which you shall go: I will guide you with mine eye.

6ਇਸ ਲਈ ਸਾਰੇ ਵਫ਼ਾਦਾਰ ਤੇਰੇ ਅੱਗੇ ਪ੍ਰਾਰਥਨਾ ਕਰਨ ਜਦੋਂ ਤੱਕ ਤੂੰ ਲੱਭ ਸਕੇ; ਯਕੀਨਨ ਹੀ ਸ਼ਕਤੀਸ਼ਾਲੀ ਪਾਣੀਆਂ ਦਾ ਚੜ੍ਹਨਾ ਉਹਨਾਂ ਤੱਕ ਨਹੀਂ ਪਹੁੰਚੇਗਾ।

7ਤੂੰ ਮੇਰੇ ਛੁਪਣ ਦੀ ਜਗ੍ਹਾ ਹੈ; ਤੂੰ ਮੈਨੂੰ ਮੁਸੀਬਤਾਂ ਤੋਂ ਬਚਾਵੇਂਗਾ ਅਤੇ ਮੈਨੂੰ ਛੁਟਕਾਰੇ ਦੇ ਗੀਤਾਂ ਨਾਲ ਘੇਰ ਲਵੇਂਗਾ।

8ਮੈਂ ਤੁਹਾਨੂੰ ਸਿਖਾਵਾਂਗਾ ਅਤੇ ਤੁਹਾਨੂੰ ਉਹ ਤਰੀਕੇ ਸਮਝਾਵਾਂਗਾ ਜਿਸ ਤਰ੍ਹਾਂ ਤੁਹਾਨੂੰ ਜਿਉਂਣਾ ਚਾਹੀਦਾ ਹੈ; ਮੈਂ ਤੁਹਾਡੇ ਉੱਤੇ ਆਪਣੀ ਪਿਆਰੀ ਨਜ਼ਰ ਨਾਲ ਤੁਹਾਡੀ ਰੱਖਿਆ ਕਰਾਂਗਾ।

9ਤੁਸੀਂ ਘੋੜੇ ਜਾਂ ਖੱਚਰ ਵਰਗੇ ਨਾ ਬਣੋ, ਜਿਸ ਨੂੰ ਕੋਈ ਸਮਝ ਨਹੀਂ ਹੁੰਦੀ ਪਰ ਰੋਕ ਅਤੇ ਲਗਾਮ ਨਾਲ ਕਾਬੂ ਕਰਨਾ ਪੈਂਦਾ ਹੈ ਨਹੀਂ ਤਾਂ ਉਹ ਤੁਹਾਡੇ ਕੋਲ ਨਹੀਂ ਆਉਣਗੇ।

10ਦੁਸ਼ਟਾਂ ਦੇ ਦੁੱਖ ਬਹੁਤ ਹਨ, ਪਰ ਯਾਹਵੇਹ ਦਾ ਅਟੱਲ ਪਿਆਰ ਉਸ ਵਿੱਚ ਭਰੋਸਾ ਰੱਖਣ ਵਾਲੇ ਨੂੰ ਸੁਰੱਖਿਅਤ ਰੱਖਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.