11ਆਓ, ਮੇਰੇ ਬੱਚਿਓ, ਮੇਰੀ ਗੱਲ ਸੁਣੋ; ਮੈਂ ਤੁਹਾਨੂੰ ਯਾਹਵੇਹ ਦਾ ਡਰ ਸਿਖਾਵਾਂਗਾ।
12ਤੁਹਾਡੇ ਵਿੱਚੋਂ ਜੋ ਕੋਈ ਜ਼ਿੰਦਗੀ ਨੂੰ ਪਿਆਰ ਕਰਦਾ ਹੈ ਅਤੇ ਬਹੁਤ ਸਾਰੇ ਚੰਗੇ ਦਿਨ ਦੇਖਣਾ ਚਾਹੁੰਦਾ ਹੈ,
13ਆਪਣੀ ਜੀਭ ਨੂੰ ਬੁਰਾਈ ਤੋਂ ਅਤੇ ਆਪਣੇ ਬੁੱਲ੍ਹਾਂ ਨੂੰ ਝੂਠ ਬੋਲਣ ਤੋਂ ਰੋਕ ਰੱਖੇ।
14ਬੁਰਾਈ ਤੋਂ ਮੁੜ ਕੇ ਅਤੇ ਭਲੇ ਕੰਮ ਕਰੋ; ਸ਼ਾਂਤੀ ਦੀ ਭਾਲ ਵਿੱਚ ਅਤੇ ਇਸ ਦਾ ਪਿੱਛਾ ਕਰੋ।
15ਯਾਹਵੇਹ ਦੀਆਂ ਅੱਖਾਂ ਧਰਮੀ ਲੋਕਾਂ ਉੱਤੇ ਹਨ, ਅਤੇ ਉਸਦੇ ਕੰਨ ਧਿਆਨ ਦੇ ਨਾਲ ਉਨ੍ਹਾਂ ਦੀ ਪ੍ਰਾਰਥਨਾ ਦੇ ਵੱਲ ਲੱਗੇ ਰਹਿੰਦੇ ਹਨ;