ਜ਼ਬੂਰਾਂ 43

ਆਪਣੇ ਚਾਨਣ ਅਤੇ ਸਚਿਆਈ ਨੂੰ ਭੇਜ, ਤਾਂ ਜੋ ਉਹ ਮੇਰੀ ਅਗਵਾਈ ਕਰਨ; ਉਹ ਮੈਨੂੰ ਤੇਰੇ ਪਵਿੱਤਰ ਪਰਬਤ ਉੱਤੇ, ਅਤੇ ਉਸ ਥਾਂ ਤੇ ਲੈ ਕੇ ਜਾਣ ਜਿੱਥੇ ਤੂੰ ਰਹਿੰਦਾ ਹੈ।

Psalm 43:3 (UKJV) O send out your light and your truth: let them lead me; let them bring me unto your holy hill, and to your tabernacles.

1ਮੇਰੇ ਪਰਮੇਸ਼ਵਰ, ਮੈਨੂੰ ਸਹੀ ਠਹਿਰਾ ਅਤੇ ਇੱਕ ਬੇਵਫ਼ਾ ਕੌਮ ਦੇ ਵਿਰੁੱਧ ਮੇਰਾ ਪੱਖ ਪੇਸ਼ ਕਰ। ਮੈਨੂੰ ਉਹਨਾਂ ਲੋਕਾਂ ਤੋਂ ਬਚਾ ਜੋ ਧੋਖੇਬਾਜ਼ ਅਤੇ ਦੁਸ਼ਟ ਹਨ।

2ਪਰਮੇਸ਼ਵਰ ਤੂੰ ਮੇਰਾ ਗੜ੍ਹ ਹੈ। ਤੂੰ ਮੈਨੂੰ ਕਿਉਂ ਤਿਆਗ ਦਿੱਤਾ ਹੈ? ਵੈਰੀ ਦੇ ਸਤਾਉਂਣ ਦੇ ਕਾਰਨ ਮੈਂ ਕਿਉਂ ਵਿਰਲਾਪ ਕਰਾਂ?

3ਆਪਣੇ ਚਾਨਣ ਅਤੇ ਸਚਿਆਈ ਨੂੰ ਭੇਜ, ਤਾਂ ਜੋ ਉਹ ਮੇਰੀ ਅਗਵਾਈ ਕਰਨ; ਉਹ ਮੈਨੂੰ ਤੇਰੇ ਪਵਿੱਤਰ ਪਰਬਤ ਉੱਤੇ, ਅਤੇ ਉਸ ਥਾਂ ਤੇ ਲੈ ਕੇ ਜਾਣ ਜਿੱਥੇ ਤੂੰ ਰਹਿੰਦਾ ਹੈ।

4ਤਦ ਮੈਂ ਪਰਮੇਸ਼ਵਰ ਦੀ ਜਗਵੇਦੀ ਕੋਲ ਜਾਵਾਂਗਾ, ਪਰਮੇਸ਼ਵਰ ਕੋਲ, ਜਿਹੜਾ ਮੇਰੀ ਅੱਤ ਵੱਡੀ ਖੁਸ਼ੀ ਅਤੇ ਅਨੰਦ ਹੈ ਹੇ ਪਰਮੇਸ਼ਵਰ, ਮੇਰੇ ਪਰਮੇਸ਼ਵਰ, ਮੈਂ ਗੀਤ ਨਾਲ ਤੇਰੀ ਵਡਿਆਈ ਕਰਾਂਗਾ।

5ਹੇ ਮੇਰੀ ਜਾਨ, ਤੂੰ ਨਿਰਾਸ਼ ਕਿਉਂ ਹੈ? ਮੇਰੇ ਅੰਦਰ ਇੰਨੀ ਬੇਚੈਨੀ ਕਿਉਂ ਹੈ? ਪਰਮੇਸ਼ਵਰ ਉੱਤੇ ਆਪਣੀ ਆਸ ਰੱਖ, ਕਿਉਂ ਜੋ ਮੈਂ ਅਜੇ ਵੀ ਉਹ ਦੀ ਵਡਿਆਈ ਕਰਾਂਗਾ, ਉਹ ਮੇਰਾ ਮੁਕਤੀਦਾਤਾ ਅਤੇ ਮੇਰਾ ਪਰਮੇਸ਼ਵਰ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.