ਜ਼ਬੂਰਾਂ 45

ਰਾਜਿਆਂ ਦੀਆਂ ਧੀਆਂ ਤੇਰੀਆਂ ਇੱਜ਼ਤ ਵਾਲੀਆਂ ਔਰਤਾਂ ਵਿੱਚੋਂ ਹਨ; ਤੇਰੇ ਸੱਜੇ ਹੱਥ ਓਫੀਰ ਦੇ ਸੋਨੇ ਦੀ ਸ਼ਾਹੀ ਲਾੜੀ ਹੈ।

Psalm 45:9 (UKJV) Kings' daughters were among your honourable women: upon your right hand did stand the queen in gold of Ophir.

7ਤੂੰ ਧਰਮ ਨੂੰ ਪਿਆਰ ਕਰਦਾ ਅਤੇ ਦੁਸ਼ਟਤਾ ਨਾਲ ਨਫ਼ਰਤ ਕਰਦਾ ਹੈ; ਇਸ ਲਈ ਪਰਮੇਸ਼ਵਰ, ਤੇਰੇ ਪਰਮੇਸ਼ਵਰ ਨੇ ਤੈਨੂੰ ਖੁਸ਼ੀ ਦੇ ਤੇਲ ਨਾਲ ਮਸਹ ਕਰਕੇ ਤੇਰੇ ਸਾਥੀਆਂ ਤੋਂ ਉੱਪਰ ਰੱਖਿਆ ਹੈ।

8ਤੁਹਾਡੇ ਸਾਰੇ ਬਸਤਰ ਗੰਧਰਸ ਅਤੇ ਐਲੋਜ਼ ਅਤੇ ਕੈਸੀਆ ਨਾਲ ਸੁਗੰਧਿਤ ਹਨ; ਹਾਥੀ ਦੰਦ ਦੇ ਮਹਿਲਾਂ ਵਿੱਚੋਂ ਤਾਰਾਂ ਵਾਲੇ ਵਾਜਿਆਂ ਨੇ ਤੁਹਾਨੂੰ ਖੁਸ਼ ਕੀਤਾ ਹੈ।

9ਰਾਜਿਆਂ ਦੀਆਂ ਧੀਆਂ ਤੇਰੀਆਂ ਇੱਜ਼ਤ ਵਾਲੀਆਂ ਔਰਤਾਂ ਵਿੱਚੋਂ ਹਨ; ਤੇਰੇ ਸੱਜੇ ਹੱਥ ਓਫੀਰ ਦੇ ਸੋਨੇ ਦੀ ਸ਼ਾਹੀ ਲਾੜੀ ਹੈ।

10ਸੁਣ ਧੀਏ, ਧਿਆਨ ਨਾਲ ਸੁਣ, ਆਪਣੇ ਲੋਕਾਂ ਅਤੇ ਆਪਣੇ ਪਿਤਾ ਦੇ ਘਰ ਨੂੰ ਭੁੱਲ ਜਾਵੀ:

11ਬਾਦਸ਼ਾਹ ਤੇਰੀ ਸੁੰਦਰਤਾ ਨਾਲ ਮੋਹਿਤ ਹੋਵੇ; ਉਸ ਦਾ ਆਦਰ ਕਰ, ਕਿਉਂਕਿ ਉਹ ਤੇਰਾ ਸੁਆਮੀ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.