1ਮੂਰਖ ਆਪਣੇ ਮਨ ਵਿੱਚ ਆਖਦਾ ਹੈ, “ਕੋਈ ਪਰਮੇਸ਼ਵਰ ਨਹੀਂ ਹੈ।” ਉਹ ਭ੍ਰਿਸ਼ਟ ਹਨ, ਅਤੇ ਉਹਨਾਂ ਦੇ ਰਾਹ ਬੁਰੇ ਹਨ। ਭਲਾ ਕਰਨ ਵਾਲਾ ਕੋਈ ਨਹੀਂ ਹੈ।
2ਪਰਮੇਸ਼ਵਰ ਸਵਰਗ ਤੋਂ ਹੇਠਾਂ ਸਾਰੀ ਮਨੁੱਖਜਾਤੀ ਨੂੰ ਵੇਖਦਾ ਹੈ ਇਹ ਵੇਖਣ ਲਈ ਕਿ ਕੋਈ ਬੁੱਧਵਾਨ ਪਰਮੇਸ਼ਵਰ ਦਾ ਖੋਜੀ ਹੈ, ਜਾਂ ਨਹੀਂ? ਕੋਈ ਜੋ ਪਰਮੇਸ਼ਵਰ ਨੂੰ ਭਾਲਦਾ ਹੋਵੇ।
3ਸਭ ਨੇ ਮੂੰਹ ਮੋੜ ਲਿਆ ਹੈ, ਸਾਰੇ ਭ੍ਰਿਸ਼ਟ ਹੋ ਗਏ ਹਨ; ਕੋਈ ਵੀ ਭਲਾਈ ਨਹੀਂ ਕਰਦਾ, ਇੱਕ ਵੀ ਨਹੀਂ।