ਜ਼ਬੂਰਾਂ 53

ਕੀ ਇਹ ਸਾਰੇ ਦੁਸ਼ਟ ਕੁਝ ਨਹੀਂ ਜਾਣਦੇ? ਉਹ ਮੇਰੇ ਲੋਕਾਂ ਨੂੰ ਇਸ ਤਰ੍ਹਾਂ ਖਾ ਜਾਂਦੇ ਹਨ ਜਿਵੇਂ ਰੋਟੀ ਖਾਂਦੇ ਹਨ। ਉਹ ਕਦੇ ਵੀ ਪਰਮੇਸ਼ਵਰ ਦਾ ਨਾਮ ਨਹੀਂ ਲੈਂਦੇ।

Psalm 53:4 (UKJV) Have the workers of iniquity no knowledge? who eat up my people as they eat bread: they have not called upon God.

2ਪਰਮੇਸ਼ਵਰ ਸਵਰਗ ਤੋਂ ਹੇਠਾਂ ਸਾਰੀ ਮਨੁੱਖਜਾਤੀ ਨੂੰ ਵੇਖਦਾ ਹੈ ਇਹ ਵੇਖਣ ਲਈ ਕਿ ਕੋਈ ਬੁੱਧਵਾਨ ਪਰਮੇਸ਼ਵਰ ਦਾ ਖੋਜੀ ਹੈ, ਜਾਂ ਨਹੀਂ? ਕੋਈ ਜੋ ਪਰਮੇਸ਼ਵਰ ਨੂੰ ਭਾਲਦਾ ਹੋਵੇ।

3ਸਭ ਨੇ ਮੂੰਹ ਮੋੜ ਲਿਆ ਹੈ, ਸਾਰੇ ਭ੍ਰਿਸ਼ਟ ਹੋ ਗਏ ਹਨ; ਕੋਈ ਵੀ ਭਲਾਈ ਨਹੀਂ ਕਰਦਾ, ਇੱਕ ਵੀ ਨਹੀਂ।

4ਕੀ ਇਹ ਸਾਰੇ ਦੁਸ਼ਟ ਕੁਝ ਨਹੀਂ ਜਾਣਦੇ? ਉਹ ਮੇਰੇ ਲੋਕਾਂ ਨੂੰ ਇਸ ਤਰ੍ਹਾਂ ਖਾ ਜਾਂਦੇ ਹਨ ਜਿਵੇਂ ਰੋਟੀ ਖਾਂਦੇ ਹਨ। ਉਹ ਕਦੇ ਵੀ ਪਰਮੇਸ਼ਵਰ ਦਾ ਨਾਮ ਨਹੀਂ ਲੈਂਦੇ।

5ਪਰ ਉਹ ਉੱਥੇ ਵੱਡੇ ਡਰ ਨਾਲ ਭਰੇ ਹੋਏ ਹਨ, ਜਿੱਥੇ ਡਰਨ ਲਈ ਕੁਝ ਵੀ ਨਹੀਂ ਸੀ। ਪਰਮੇਸ਼ਵਰ ਨੇ ਤੁਹਾਡੇ ਉੱਤੇ ਹਮਲਾ ਕਰਨ ਵਾਲਿਆਂ ਦੀਆਂ ਹੱਡੀਆਂ ਖਿਲਾਰ ਦਿੱਤੀਆਂ। ਤੁਸੀਂ ਉਹਨਾਂ ਨੂੰ ਸ਼ਰਮਿੰਦਾ ਕੀਤਾ ਹੈ ਕਿਉਂ ਜੋ ਪਰਮੇਸ਼ਵਰ ਨੇ ਉਹਨਾਂ ਨੂੰ ਤਿਆਗ ਦਿੱਤਾ ਹੈ।

6ਹਾਏ, ਇਸਰਾਏਲ ਲਈ ਉਹ ਮੁਕਤੀ ਸੀਯੋਨ ਤੋਂ ਆਵੇਗੀ! ਜਦੋਂ ਪਰਮੇਸ਼ਵਰ ਆਪਣੇ ਲੋਕਾਂ ਨੂੰ ਬਹਾਲ ਕਰੇਗਾ, ਯਾਕੋਬ ਖੁਸ਼ੀ ਮਨਾਵੇ ਅਤੇ ਇਸਰਾਏਲ ਅਨੰਦ ਹੋਵੇ!

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.