11ਯਾਹਵੇਹ ਬਚਨ ਦੀ ਘੋਸ਼ਣਾ ਕਰਦਾ ਹੈ, ਅਤੇ ਔਰਤਾਂ ਜੋ ਇਸ ਦਾ ਐਲਾਨ ਕਰਦੀਆਂ ਹਨ ਇੱਕ ਸ਼ਕਤੀਸ਼ਾਲੀ ਦਲ ਹਨ:
12“ਰਾਜੇ ਅਤੇ ਫ਼ੌਜਾਂ ਛੇਤੀ ਨਾਲ ਭੱਜ ਜਾਂਦੇ ਹਨ; ਘਰ ਦੀਆਂ ਔਰਤਾਂ ਲੁੱਟ ਦੇ ਮਾਲ ਨੂੰ ਵੰਡਦੀਆਂ ਹਨ।
13ਭਾਵੇਂ ਤੁਸੀਂ ਭੇਡਾਂ ਦੇ ਵਾੜਿਆ ਵਿੱਚ ਸੌਂਦੇ ਹੋ, ਤਾਂ ਵੀ ਤੁਸੀਂ ਇਸ ਤਰ੍ਹਾਂ ਲੱਗਦੇ ਹੋ ਜਿਵੇਂ ਮੇਰੀ ਘੁੱਗੀ ਦੇ ਖੰਭਾਂ ਤੇ ਚਾਂਦੀ ਹੋਵੇ, ਅਤੇ ਉਸਦੇ ਖੰਭ ਚਮਕਦੇ ਸੋਨੇ ਨਾਲ ਮੜ੍ਹੇ ਜਾਂਦੇ ਹਨ।”
14ਜਦੋਂ ਸਰਵਸ਼ਕਤੀਮਾਨ ਨੇ ਰਾਜਿਆਂ ਨੂੰ ਧਰਤੀ ਵਿੱਚ ਖਿੰਡਾ ਦਿੱਤਾ, ਇਹ ਜ਼ਾਲਮੋਨ ਪਰਬਤ ਉੱਤੇ ਬਰਫ਼ ਵਰਗਾ ਸੀ।
15ਬਾਸ਼ਾਨ ਪਰਬਤ, ਸ਼ਾਨਦਾਰ ਪਹਾੜ, ਬਾਸ਼ਾਨ ਪਰਬਤ, ਉੱਚਿਆਈਆ ਦਾ ਪਰਬਤ ਹੈ,