13ਯਿਰਮਿਯਾਹ ਦਸਵਾਂ ਅਤੇ ਮਕਬਨਈ ਗਿਆਰਵਾਂ।
14ਇਹ ਗਾਦੀਆਂ ਵਿੱਚੋਂ ਸੈਨਾਪਤੀ ਸਨ। ਇਨ੍ਹਾਂ ਵਿੱਚੋਂ ਜਿਹੜਾ ਸਭਨਾਂ ਨਾਲੋਂ ਨਿੱਕਾ ਸੀ, ਉਹ ਸੌ ਜੁਆਨਾਂ ਦੇ ਬਰਾਬਰ ਸੀ, ਅਤੇ ਜਿਹੜਾ ਸਾਰਿਆਂ ਤੋਂ ਵੱਡਾ ਸੀ, ਉਹ ਹਜ਼ਾਰ ਜੁਆਨ ਦੇ ਬਰਾਬਰ ਸੀ
15ਇਹ ਉਹ ਸਨ ਜਿਨ੍ਹਾਂ ਨੇ ਪਹਿਲੇ ਮਹੀਨੇ ਯਰਦਨ ਨੂੰ ਪਾਰ ਕੀਤਾ ਜਦੋਂ ਉਹ ਦੇ ਸਾਰੇ ਕੰਢਿਆਂ ਉੱਤੇ ਪਾਣੀ ਭਰ ਗਿਆ ਸੀ ਅਤੇ ਉਹਨਾਂ ਨੇ ਵਾਦੀਆਂ ਵਿੱਚ ਰਹਿਣ ਵਾਲੇ ਸਾਰੇ ਲੋਕਾਂ ਨੂੰ ਪੂਰਬ ਅਤੇ ਪੱਛਮ ਵੱਲ ਭਜਾ ਦਿੱਤਾ।
16ਹੋਰ ਬਿਨਯਾਮੀਨੀ ਅਤੇ ਯਹੂਦਾਹ ਦੇ ਕੁਝ ਮਨੁੱਖ ਵੀ ਦਾਵੀਦ ਕੋਲ ਉਸਦੇ ਗੜ੍ਹ ਵਿੱਚ ਆਏ।
17ਦਾਵੀਦ ਉਹਨਾਂ ਨੂੰ ਮਿਲਣ ਲਈ ਬਾਹਰ ਗਿਆ ਅਤੇ ਉਹਨਾਂ ਨੂੰ ਕਿਹਾ, “ਜੇਕਰ ਤੁਸੀਂ ਸ਼ਾਂਤੀ ਨਾਲ ਮੇਰੀ ਮਦਦ ਕਰਨ ਲਈ ਮੇਰੇ ਕੋਲ ਆਏ ਹੋ, ਤਾਂ ਮੈਂ ਤੁਹਾਡੇ ਨਾਲ ਜੁੜਨ ਲਈ ਤਿਆਰ ਹਾਂ। ਪਰ ਜੇ ਤੁਸੀਂ ਮੈਨੂੰ ਮੇਰੇ ਦੁਸ਼ਮਣਾਂ ਦੇ ਹਵਾਲੇ ਕਰਨ ਲਈ ਆਏ ਹੋ ਜਦੋਂ ਮੇਰੇ ਹੱਥ ਹਿੰਸਾ ਤੋਂ ਮੁਕਤ ਹਨ, ਤਾਂ ਸਾਡੇ ਪੁਰਖਿਆਂ ਦਾ ਪਰਮੇਸ਼ਵਰ ਇਸ ਨੂੰ ਵੇਖ ਕੇ ਤੁਹਾਡਾ ਨਿਆਂ ਕਰੇ।”