1 ਇਤਿਹਾਸ 12

ਹੋਰ ਬਿਨਯਾਮੀਨੀ ਅਤੇ ਯਹੂਦਾਹ ਦੇ ਕੁਝ ਮਨੁੱਖ ਵੀ ਦਾਵੀਦ ਕੋਲ ਉਸਦੇ ਗੜ੍ਹ ਵਿੱਚ ਆਏ।

1 Chronicles 12:16 (UKJV) And there came of the children of Benjamin and Judah to the hold unto David.

14ਇਹ ਗਾਦੀਆਂ ਵਿੱਚੋਂ ਸੈਨਾਪਤੀ ਸਨ। ਇਨ੍ਹਾਂ ਵਿੱਚੋਂ ਜਿਹੜਾ ਸਭਨਾਂ ਨਾਲੋਂ ਨਿੱਕਾ ਸੀ, ਉਹ ਸੌ ਜੁਆਨਾਂ ਦੇ ਬਰਾਬਰ ਸੀ, ਅਤੇ ਜਿਹੜਾ ਸਾਰਿਆਂ ਤੋਂ ਵੱਡਾ ਸੀ, ਉਹ ਹਜ਼ਾਰ ਜੁਆਨ ਦੇ ਬਰਾਬਰ ਸੀ

15ਇਹ ਉਹ ਸਨ ਜਿਨ੍ਹਾਂ ਨੇ ਪਹਿਲੇ ਮਹੀਨੇ ਯਰਦਨ ਨੂੰ ਪਾਰ ਕੀਤਾ ਜਦੋਂ ਉਹ ਦੇ ਸਾਰੇ ਕੰਢਿਆਂ ਉੱਤੇ ਪਾਣੀ ਭਰ ਗਿਆ ਸੀ ਅਤੇ ਉਹਨਾਂ ਨੇ ਵਾਦੀਆਂ ਵਿੱਚ ਰਹਿਣ ਵਾਲੇ ਸਾਰੇ ਲੋਕਾਂ ਨੂੰ ਪੂਰਬ ਅਤੇ ਪੱਛਮ ਵੱਲ ਭਜਾ ਦਿੱਤਾ।

16ਹੋਰ ਬਿਨਯਾਮੀਨੀ ਅਤੇ ਯਹੂਦਾਹ ਦੇ ਕੁਝ ਮਨੁੱਖ ਵੀ ਦਾਵੀਦ ਕੋਲ ਉਸਦੇ ਗੜ੍ਹ ਵਿੱਚ ਆਏ।

17ਦਾਵੀਦ ਉਹਨਾਂ ਨੂੰ ਮਿਲਣ ਲਈ ਬਾਹਰ ਗਿਆ ਅਤੇ ਉਹਨਾਂ ਨੂੰ ਕਿਹਾ, “ਜੇਕਰ ਤੁਸੀਂ ਸ਼ਾਂਤੀ ਨਾਲ ਮੇਰੀ ਮਦਦ ਕਰਨ ਲਈ ਮੇਰੇ ਕੋਲ ਆਏ ਹੋ, ਤਾਂ ਮੈਂ ਤੁਹਾਡੇ ਨਾਲ ਜੁੜਨ ਲਈ ਤਿਆਰ ਹਾਂ। ਪਰ ਜੇ ਤੁਸੀਂ ਮੈਨੂੰ ਮੇਰੇ ਦੁਸ਼ਮਣਾਂ ਦੇ ਹਵਾਲੇ ਕਰਨ ਲਈ ਆਏ ਹੋ ਜਦੋਂ ਮੇਰੇ ਹੱਥ ਹਿੰਸਾ ਤੋਂ ਮੁਕਤ ਹਨ, ਤਾਂ ਸਾਡੇ ਪੁਰਖਿਆਂ ਦਾ ਪਰਮੇਸ਼ਵਰ ਇਸ ਨੂੰ ਵੇਖ ਕੇ ਤੁਹਾਡਾ ਨਿਆਂ ਕਰੇ।”

18ਤਦ ਆਤਮਾ ਤੀਹਾਂ ਦੇ ਸਰਦਾਰ ਅਮਾਸਈ ਉੱਤੇ ਆਇਆ ਅਤੇ ਉਸ ਨੇ ਆਖਿਆ, ਹੇ ਦਾਵੀਦ, ਅਸੀਂ ਤੇਰੇ ਹਾਂ! ਹੇ ਯੱਸੀ ਦੇ ਪੁੱਤਰ! ਅਸੀਂ ਤੇਰੇ ਨਾਲ ਹਾਂ, ਸਲਾਮਤੀ ਤੈਨੂੰ ਸਲਾਮਤੀ ਅਤੇ ਸਲਾਮਤੀ ਉਹਨਾਂ ਲਈ ਜੋ ਤੁਹਾਡੀ ਮਦਦ ਕਰਦੇ ਹਨ, ਕਿਉਂਕਿ ਤੁਹਾਡਾ ਪਰਮੇਸ਼ਵਰ ਤੁਹਾਡੀ ਮਦਦ ਕਰੇਗਾ। ਇਸ ਲਈ ਦਾਵੀਦ ਨੇ ਉਹਨਾਂ ਨੂੰ ਕਬੂਲ ਕਰ ਲਿਆ ਅਤੇ ਉਹਨਾਂ ਨੂੰ ਆਪਣੇ ਹਮਲਾਵਰ ਦਲਾਂ ਦਾ ਆਗੂ ਬਣਾਇਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.