1 ਇਤਿਹਾਸ 12

ਤਦ ਆਤਮਾ ਤੀਹਾਂ ਦੇ ਸਰਦਾਰ ਅਮਾਸਈ ਉੱਤੇ ਆਇਆ ਅਤੇ ਉਸ ਨੇ ਆਖਿਆ, ਹੇ ਦਾਵੀਦ, ਅਸੀਂ ਤੇਰੇ ਹਾਂ! ਹੇ ਯੱਸੀ ਦੇ ਪੁੱਤਰ! ਅਸੀਂ ਤੇਰੇ ਨਾਲ ਹਾਂ, ਸਲਾਮਤੀ ਤੈਨੂੰ ਸਲਾਮਤੀ ਅਤੇ ਸਲਾਮਤੀ ਉਹਨਾਂ ਲਈ ਜੋ ਤੁਹਾਡੀ ਮਦਦ ਕਰਦੇ ਹਨ, ਕਿਉਂਕਿ ਤੁਹਾਡਾ ਪਰਮੇਸ਼ਵਰ ਤੁਹਾਡੀ ਮਦਦ ਕਰੇਗਾ। ਇਸ ਲਈ ਦਾਵੀਦ ਨੇ ਉਹਨਾਂ ਨੂੰ ਕਬੂਲ ਕਰ ਲਿਆ ਅਤੇ ਉਹਨਾਂ ਨੂੰ ਆਪਣੇ ਹਮਲਾਵਰ ਦਲਾਂ ਦਾ ਆਗੂ ਬਣਾਇਆ।

1 Chronicles 12:18 (UKJV) Then the spirit came upon Amasai, who was chief of the captains, and he said, Yours are we, David, and on your side, you son of Jesse: peace, peace be unto you, and peace be to yours helpers; for your God helps you. Then David received them, and made them captains of the band.

16ਹੋਰ ਬਿਨਯਾਮੀਨੀ ਅਤੇ ਯਹੂਦਾਹ ਦੇ ਕੁਝ ਮਨੁੱਖ ਵੀ ਦਾਵੀਦ ਕੋਲ ਉਸਦੇ ਗੜ੍ਹ ਵਿੱਚ ਆਏ।

17ਦਾਵੀਦ ਉਹਨਾਂ ਨੂੰ ਮਿਲਣ ਲਈ ਬਾਹਰ ਗਿਆ ਅਤੇ ਉਹਨਾਂ ਨੂੰ ਕਿਹਾ, “ਜੇਕਰ ਤੁਸੀਂ ਸ਼ਾਂਤੀ ਨਾਲ ਮੇਰੀ ਮਦਦ ਕਰਨ ਲਈ ਮੇਰੇ ਕੋਲ ਆਏ ਹੋ, ਤਾਂ ਮੈਂ ਤੁਹਾਡੇ ਨਾਲ ਜੁੜਨ ਲਈ ਤਿਆਰ ਹਾਂ। ਪਰ ਜੇ ਤੁਸੀਂ ਮੈਨੂੰ ਮੇਰੇ ਦੁਸ਼ਮਣਾਂ ਦੇ ਹਵਾਲੇ ਕਰਨ ਲਈ ਆਏ ਹੋ ਜਦੋਂ ਮੇਰੇ ਹੱਥ ਹਿੰਸਾ ਤੋਂ ਮੁਕਤ ਹਨ, ਤਾਂ ਸਾਡੇ ਪੁਰਖਿਆਂ ਦਾ ਪਰਮੇਸ਼ਵਰ ਇਸ ਨੂੰ ਵੇਖ ਕੇ ਤੁਹਾਡਾ ਨਿਆਂ ਕਰੇ।”

18ਤਦ ਆਤਮਾ ਤੀਹਾਂ ਦੇ ਸਰਦਾਰ ਅਮਾਸਈ ਉੱਤੇ ਆਇਆ ਅਤੇ ਉਸ ਨੇ ਆਖਿਆ, ਹੇ ਦਾਵੀਦ, ਅਸੀਂ ਤੇਰੇ ਹਾਂ! ਹੇ ਯੱਸੀ ਦੇ ਪੁੱਤਰ! ਅਸੀਂ ਤੇਰੇ ਨਾਲ ਹਾਂ, ਸਲਾਮਤੀ ਤੈਨੂੰ ਸਲਾਮਤੀ ਅਤੇ ਸਲਾਮਤੀ ਉਹਨਾਂ ਲਈ ਜੋ ਤੁਹਾਡੀ ਮਦਦ ਕਰਦੇ ਹਨ, ਕਿਉਂਕਿ ਤੁਹਾਡਾ ਪਰਮੇਸ਼ਵਰ ਤੁਹਾਡੀ ਮਦਦ ਕਰੇਗਾ। ਇਸ ਲਈ ਦਾਵੀਦ ਨੇ ਉਹਨਾਂ ਨੂੰ ਕਬੂਲ ਕਰ ਲਿਆ ਅਤੇ ਉਹਨਾਂ ਨੂੰ ਆਪਣੇ ਹਮਲਾਵਰ ਦਲਾਂ ਦਾ ਆਗੂ ਬਣਾਇਆ।

19ਮਨੱਸ਼ੇਹ ਦੇ ਗੋਤ ਵਿੱਚੋਂ ਕਈਆਂ ਨੇ ਦਾਵੀਦ ਨੂੰ ਛੱਡ ਦਿੱਤਾ ਜਦੋਂ ਉਹ ਸ਼ਾਊਲ ਨਾਲ ਲੜਨ ਲਈ ਫ਼ਲਿਸਤੀਆਂ ਨਾਲ ਗਿਆ। (ਉਸ ਨੇ ਅਤੇ ਉਸਦੇ ਆਦਮੀਆਂ ਨੇ ਫ਼ਲਿਸਤੀਆਂ ਦੀ ਸਹਾਇਤਾ ਨਹੀਂ ਕੀਤੀ ਕਿਉਂਕਿ ਸਲਾਹ ਕਰਨ ਤੋਂ ਬਾਅਦ, ਉਹਨਾਂ ਦੇ ਹਾਕਮਾਂ ਨੇ ਉਸਨੂੰ ਭੇਜ ਦਿੱਤਾ। ਉਹਨਾਂ ਨੇ ਕਿਹਾ, “ਜੇਕਰ ਉਹ ਆਪਣੇ ਸੁਆਮੀ ਸ਼ਾਊਲ ਨੂੰ ਛੱਡ ਦਿੰਦਾ ਹੈ ਤਾਂ ਸਾਡੇ ਸਿਰਾਂ ਦਾ ਮੁੱਲ ਪਵੇਗਾ।”)

20ਜਦੋਂ ਦਾਵੀਦ ਸਿਕਲਗ ਨੂੰ ਗਿਆ, ਇਹ ਮਨੱਸ਼ੇਹ ਦੇ ਆਦਮੀ ਸਨ ਜਿਨ੍ਹਾਂ ਨੇ ਉਸ ਨੂੰ ਛੱਡ ਦਿੱਤਾ: ਅਦਨਾਹ, ਯੋਜ਼ਾਬਾਦ, ਯਦੀਏਲ, ਮੀਕਾਏਲ, ਯੋਜ਼ਾਬਾਦ, ਅਲੀਹੂ ਅਤੇ ਜ਼ਿੱਲਥਈ, ਮਨੱਸ਼ੇਹ ਵਿੱਚੋਂ ਹਜ਼ਾਰਾਂ ਦੇ ਮੁਖੀਏ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.