1 ਇਤਿਹਾਸ 22

ਇਸ ਲਈ ਦਾਵੀਦ ਨੇ ਇਸਰਾਏਲ ਵਿੱਚ ਰਹਿਣ ਵਾਲੇ ਪਰਦੇਸੀਆਂ ਨੂੰ ਇਕੱਠਾ ਕਰਨ ਦਾ ਹੁਕਮ ਦਿੱਤਾ ਅਤੇ ਉਹਨਾਂ ਵਿੱਚੋਂ ਪੱਥਰ ਕੱਟਣ ਵਾਲਿਆਂ ਨੂੰ ਪਰਮੇਸ਼ਵਰ ਦੇ ਭਵਨ ਦੀ ਉਸਾਰੀ ਲਈ ਪੱਥਰ ਤਿਆਰ ਕਰਨ ਲਈ ਨਿਯੁਕਤ ਕੀਤਾ।

1 Chronicles 22:2 (UKJV) And David commanded to gather together the strangers that were in the land of Israel; and he set stone workers to hew wrought stones to build the house of God.

1ਤਦ ਦਾਵੀਦ ਨੇ ਆਖਿਆ, “ਯਾਹਵੇਹ ਦਾ ਘਰ ਅਤੇ ਇਸਰਾਏਲ ਲਈ ਹੋਮ ਬਲੀ ਦੀ ਜਗਵੇਦੀ ਵੀ ਇੱਥੇ ਹੋਵੇਗੀ।”

2ਇਸ ਲਈ ਦਾਵੀਦ ਨੇ ਇਸਰਾਏਲ ਵਿੱਚ ਰਹਿਣ ਵਾਲੇ ਪਰਦੇਸੀਆਂ ਨੂੰ ਇਕੱਠਾ ਕਰਨ ਦਾ ਹੁਕਮ ਦਿੱਤਾ ਅਤੇ ਉਹਨਾਂ ਵਿੱਚੋਂ ਪੱਥਰ ਕੱਟਣ ਵਾਲਿਆਂ ਨੂੰ ਪਰਮੇਸ਼ਵਰ ਦੇ ਭਵਨ ਦੀ ਉਸਾਰੀ ਲਈ ਪੱਥਰ ਤਿਆਰ ਕਰਨ ਲਈ ਨਿਯੁਕਤ ਕੀਤਾ।

3ਅਤੇ ਦਾਵੀਦ ਨੇ ਬੂਹਿਆਂ ਦੀਆਂ ਚੁਗਾਠਾਂ ਦੇ ਲਈ ਕਿੱਲਾਂ ਅਤੇ ਕਬਜ਼ਿਆਂ ਦੇ ਲਈ ਬਹੁਤ ਸਾਰਾ ਲੋਹਾ ਤਿਆਰ ਕੀਤਾ ਅਤੇ ਪਿੱਤਲ ਦੇ ਤੋਲ ਦੀ ਕੁਝ ਗਿਣਤੀ ਨਹੀਂ ਸੀ, ਕਿਉਂਕਿ ਪਿੱਤਲ ਢੇਰ ਸਾਰਾ ਸੀ।

4ਉਸ ਨੇ ਬੇਅੰਤ ਦਿਆਰ ਦੀਆਂ ਲੱਕੜਾਂ ਇਕੱਠੀ ਕੀਤੀਆਂ, ਕਿਉਂ ਜੋ ਸੀਦੋਨੀ ਅਤੇ ਸੂਰ ਦੇ ਲੋਕ ਦਾਵੀਦ ਦੇ ਕੋਲ ਵੱਡੀ ਗਿਣਤੀ ਵਿੱਚ ਦਿਆਰ ਦੀ ਲੱਕੜੀ ਲਿਆਏ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.