1 ਇਤਿਹਾਸ 22

ਅਤੇ ਦਾਵੀਦ ਨੇ ਬੂਹਿਆਂ ਦੀਆਂ ਚੁਗਾਠਾਂ ਦੇ ਲਈ ਕਿੱਲਾਂ ਅਤੇ ਕਬਜ਼ਿਆਂ ਦੇ ਲਈ ਬਹੁਤ ਸਾਰਾ ਲੋਹਾ ਤਿਆਰ ਕੀਤਾ ਅਤੇ ਪਿੱਤਲ ਦੇ ਤੋਲ ਦੀ ਕੁਝ ਗਿਣਤੀ ਨਹੀਂ ਸੀ, ਕਿਉਂਕਿ ਪਿੱਤਲ ਢੇਰ ਸਾਰਾ ਸੀ।

1 Chronicles 22:3 (UKJV) And David prepared iron in abundance for the nails for the doors of the gates, and for the joinings; and brass in abundance without weight;

1ਤਦ ਦਾਵੀਦ ਨੇ ਆਖਿਆ, “ਯਾਹਵੇਹ ਦਾ ਘਰ ਅਤੇ ਇਸਰਾਏਲ ਲਈ ਹੋਮ ਬਲੀ ਦੀ ਜਗਵੇਦੀ ਵੀ ਇੱਥੇ ਹੋਵੇਗੀ।”

2ਇਸ ਲਈ ਦਾਵੀਦ ਨੇ ਇਸਰਾਏਲ ਵਿੱਚ ਰਹਿਣ ਵਾਲੇ ਪਰਦੇਸੀਆਂ ਨੂੰ ਇਕੱਠਾ ਕਰਨ ਦਾ ਹੁਕਮ ਦਿੱਤਾ ਅਤੇ ਉਹਨਾਂ ਵਿੱਚੋਂ ਪੱਥਰ ਕੱਟਣ ਵਾਲਿਆਂ ਨੂੰ ਪਰਮੇਸ਼ਵਰ ਦੇ ਭਵਨ ਦੀ ਉਸਾਰੀ ਲਈ ਪੱਥਰ ਤਿਆਰ ਕਰਨ ਲਈ ਨਿਯੁਕਤ ਕੀਤਾ।

3ਅਤੇ ਦਾਵੀਦ ਨੇ ਬੂਹਿਆਂ ਦੀਆਂ ਚੁਗਾਠਾਂ ਦੇ ਲਈ ਕਿੱਲਾਂ ਅਤੇ ਕਬਜ਼ਿਆਂ ਦੇ ਲਈ ਬਹੁਤ ਸਾਰਾ ਲੋਹਾ ਤਿਆਰ ਕੀਤਾ ਅਤੇ ਪਿੱਤਲ ਦੇ ਤੋਲ ਦੀ ਕੁਝ ਗਿਣਤੀ ਨਹੀਂ ਸੀ, ਕਿਉਂਕਿ ਪਿੱਤਲ ਢੇਰ ਸਾਰਾ ਸੀ।

4ਉਸ ਨੇ ਬੇਅੰਤ ਦਿਆਰ ਦੀਆਂ ਲੱਕੜਾਂ ਇਕੱਠੀ ਕੀਤੀਆਂ, ਕਿਉਂ ਜੋ ਸੀਦੋਨੀ ਅਤੇ ਸੂਰ ਦੇ ਲੋਕ ਦਾਵੀਦ ਦੇ ਕੋਲ ਵੱਡੀ ਗਿਣਤੀ ਵਿੱਚ ਦਿਆਰ ਦੀ ਲੱਕੜੀ ਲਿਆਏ ਸਨ।

5ਦਾਵੀਦ ਨੇ ਕਿਹਾ, “ਮੇਰਾ ਪੁੱਤਰ ਸ਼ਲੋਮੋਨ ਅਜੇ ਤਾਂ ਨਿਆਣਾ ਅਤੇ ਅਨੁਭਵਹੀਣ ਹੈ ਅਤੇ ਯਾਹਵੇਹ ਦੇ ਲਈ ਬਣਾਇਆ ਜਾਣ ਵਾਲਾ ਘਰ ਸਾਰੀਆਂ ਕੌਮਾਂ ਦੀਆਂ ਨਜ਼ਰਾਂ ਵਿੱਚ ਬਹੁਤ ਸ਼ਾਨਦਾਰ, ਪ੍ਰਤਾਪੀ ਅਤੇ ਸ਼ਾਨ ਵਾਲਾ ਹੋਣਾ ਚਾਹੀਦਾ ਹੈ, ਇਸ ਲਈ ਮੈਂ ਇਸ ਦੀਆਂ ਤਿਆਰੀਆਂ ਆਪ ਹੀ ਕਰਾਂਗਾ।” ਇਸ ਲਈ ਦਾਵੀਦ ਨੇ ਆਪਣੀ ਮੌਤ ਤੋਂ ਪਹਿਲਾਂ ਬਹੁਤ ਜ਼ਿਆਦਾ ਤਿਆਰੀਆਂ ਕੀਤੀਆਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.