1 ਇਤਿਹਾਸ 23

ਕਿਉਂਕਿ ਦਾਵੀਦ ਨੇ ਕਿਹਾ ਸੀ, “ਜਦੋਂ ਤੋਂ ਇਸਰਾਏਲ ਦੇ ਪਰਮੇਸ਼ਵਰ ਨੇ ਆਪਣੇ ਲੋਕਾਂ ਨੂੰ ਅਰਾਮ ਦਿੱਤਾ ਹੈ ਅਤੇ ਉਸ ਦੀ ਪਰਜਾ ਯੇਰੂਸ਼ਲੇਮ ਵਿੱਚ ਸਦੀਪਕ ਕਾਲ ਤੱਕ ਵੱਸੇਗੀ,

1 Chronicles 23:25 (UKJV) For David said, The LORD God of Israel has given rest unto his people, that they may dwell in Jerusalem for ever:

23ਮੂਸ਼ੀ ਦੇ ਪੁੱਤਰ: ਮਹਲੀ, ਏਦਰ ਅਤੇ ਯਰੇਮੋਥ ਕੁੱਲ ਤਿੰਨ।

24ਇਹ ਲੇਵੀ ਦੇ ਉੱਤਰਾਧਿਕਾਰੀਆਂ ਦੇ ਘਰਾਣਿਆਂ ਦੇ ਅਨੁਸਾਰ ਸਨ, ਪਰਿਵਾਰਾਂ ਦੇ ਮੁਖੀਆਂ ਦੇ ਤੌਰ ਤੇ ਉਹਨਾਂ ਦੇ ਨਾਮ ਹੇਠ ਦਰਜ ਕੀਤੇ ਗਏ ਸਨ ਅਤੇ ਉਹਨਾਂ ਨੂੰ ਵੱਖਰੇ ਤੌਰ ਉੱਤੇ ਗਿਣਿਆ ਗਿਆ ਸੀ, ਅਰਥਾਤ, ਵੀਹ ਸਾਲ ਜਾਂ ਇਸ ਤੋਂ ਵੱਧ ਉਮਰ ਦੇ ਕਾਮੇ ਜਿਹੜੇ ਯਾਹਵੇਹ ਦੇ ਭਵਨ ਵਿੱਚ ਸੇਵਾ ਕਰਦੇ ਸਨ।

25ਕਿਉਂਕਿ ਦਾਵੀਦ ਨੇ ਕਿਹਾ ਸੀ, “ਜਦੋਂ ਤੋਂ ਇਸਰਾਏਲ ਦੇ ਪਰਮੇਸ਼ਵਰ ਨੇ ਆਪਣੇ ਲੋਕਾਂ ਨੂੰ ਅਰਾਮ ਦਿੱਤਾ ਹੈ ਅਤੇ ਉਸ ਦੀ ਪਰਜਾ ਯੇਰੂਸ਼ਲੇਮ ਵਿੱਚ ਸਦੀਪਕ ਕਾਲ ਤੱਕ ਵੱਸੇਗੀ,

26ਨਾਲੇ ਲੇਵੀਆਂ ਨੂੰ ਵੀ ਡੇਰਾ ਤੇ ਉਹ ਦਾ ਸਾਰਾ ਸਮਾਨ ਉਸ ਦੀ ਉਪਾਸਨਾ ਲਈ ਫੇਰ ਨਾ ਚੁੱਕਣਾ ਪਵੇਗਾ।”

27ਦਾਵੀਦ ਦੀਆਂ ਆਖਰੀ ਹਦਾਇਤਾਂ ਅਨੁਸਾਰ ਉਹ ਲੇਵੀ ਜਿਹੜੇ ਵੀਹ ਸਾਲ ਤੋਂ ਉੱਤੇ ਸਨ, ਗਿਣੇ ਗਏ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.