24ਇਹ ਲੇਵੀ ਦੇ ਉੱਤਰਾਧਿਕਾਰੀਆਂ ਦੇ ਘਰਾਣਿਆਂ ਦੇ ਅਨੁਸਾਰ ਸਨ, ਪਰਿਵਾਰਾਂ ਦੇ ਮੁਖੀਆਂ ਦੇ ਤੌਰ ਤੇ ਉਹਨਾਂ ਦੇ ਨਾਮ ਹੇਠ ਦਰਜ ਕੀਤੇ ਗਏ ਸਨ ਅਤੇ ਉਹਨਾਂ ਨੂੰ ਵੱਖਰੇ ਤੌਰ ਉੱਤੇ ਗਿਣਿਆ ਗਿਆ ਸੀ, ਅਰਥਾਤ, ਵੀਹ ਸਾਲ ਜਾਂ ਇਸ ਤੋਂ ਵੱਧ ਉਮਰ ਦੇ ਕਾਮੇ ਜਿਹੜੇ ਯਾਹਵੇਹ ਦੇ ਭਵਨ ਵਿੱਚ ਸੇਵਾ ਕਰਦੇ ਸਨ।
25ਕਿਉਂਕਿ ਦਾਵੀਦ ਨੇ ਕਿਹਾ ਸੀ, “ਜਦੋਂ ਤੋਂ ਇਸਰਾਏਲ ਦੇ ਪਰਮੇਸ਼ਵਰ ਨੇ ਆਪਣੇ ਲੋਕਾਂ ਨੂੰ ਅਰਾਮ ਦਿੱਤਾ ਹੈ ਅਤੇ ਉਸ ਦੀ ਪਰਜਾ ਯੇਰੂਸ਼ਲੇਮ ਵਿੱਚ ਸਦੀਪਕ ਕਾਲ ਤੱਕ ਵੱਸੇਗੀ,
26ਨਾਲੇ ਲੇਵੀਆਂ ਨੂੰ ਵੀ ਡੇਰਾ ਤੇ ਉਹ ਦਾ ਸਾਰਾ ਸਮਾਨ ਉਸ ਦੀ ਉਪਾਸਨਾ ਲਈ ਫੇਰ ਨਾ ਚੁੱਕਣਾ ਪਵੇਗਾ।”
27ਦਾਵੀਦ ਦੀਆਂ ਆਖਰੀ ਹਦਾਇਤਾਂ ਅਨੁਸਾਰ ਉਹ ਲੇਵੀ ਜਿਹੜੇ ਵੀਹ ਸਾਲ ਤੋਂ ਉੱਤੇ ਸਨ, ਗਿਣੇ ਗਏ।
28ਲੇਵੀਆਂ ਦਾ ਫਰਜ਼ ਇਹ ਸੀ ਕਿ ਉਹ ਹਾਰੋਨ ਦੇ ਉੱਤਰਾਧਿਕਾਰੀਆਂ ਦੀ ਯਾਹਵੇਹ ਦੇ ਭਵਨ ਦੀ ਸੇਵਾ ਵਿੱਚ ਸਹਾਇਤਾ ਕਰਨ: ਵਿਹੜਿਆਂ, ਪਾਸੇ ਦੇ ਕਮਰਿਆਂ ਅਤੇ ਸਾਰੀਆਂ ਪਵਿੱਤਰ ਵਸਤਾਂ ਨੂੰ ਸ਼ੁੱਧ ਕਰਨ ਅਰਥਾਤ ਪਰਮੇਸ਼ਵਰ ਦੇ ਘਰ ਵਿੱਚ ਹੋਰ ਕਰਤੱਵਾਂ ਦੀ ਕਾਰਗੁਜ਼ਾਰੀ ਕਰਨ।