22(ਅਲਆਜ਼ਾਰ ਬਿਨਾਂ ਪੁੱਤਰਾਂ ਦੇ ਹੀ ਮਰ ਗਿਆ ਅਤੇ ਉਸ ਦੀਆਂ ਸਿਰਫ ਧੀਆਂ ਸਨ। ਉਹਨਾਂ ਦੇ ਚਚੇਰੇ ਭਰਾਵਾਂ, ਕੀਸ਼ ਦੇ ਪੁੱਤਰਾਂ ਨੇ ਉਹਨਾਂ ਨਾਲ ਵਿਆਹ ਕੀਤਾ।)
23ਮੂਸ਼ੀ ਦੇ ਪੁੱਤਰ: ਮਹਲੀ, ਏਦਰ ਅਤੇ ਯਰੇਮੋਥ ਕੁੱਲ ਤਿੰਨ।
24ਇਹ ਲੇਵੀ ਦੇ ਉੱਤਰਾਧਿਕਾਰੀਆਂ ਦੇ ਘਰਾਣਿਆਂ ਦੇ ਅਨੁਸਾਰ ਸਨ, ਪਰਿਵਾਰਾਂ ਦੇ ਮੁਖੀਆਂ ਦੇ ਤੌਰ ਤੇ ਉਹਨਾਂ ਦੇ ਨਾਮ ਹੇਠ ਦਰਜ ਕੀਤੇ ਗਏ ਸਨ ਅਤੇ ਉਹਨਾਂ ਨੂੰ ਵੱਖਰੇ ਤੌਰ ਉੱਤੇ ਗਿਣਿਆ ਗਿਆ ਸੀ, ਅਰਥਾਤ, ਵੀਹ ਸਾਲ ਜਾਂ ਇਸ ਤੋਂ ਵੱਧ ਉਮਰ ਦੇ ਕਾਮੇ ਜਿਹੜੇ ਯਾਹਵੇਹ ਦੇ ਭਵਨ ਵਿੱਚ ਸੇਵਾ ਕਰਦੇ ਸਨ।
25ਕਿਉਂਕਿ ਦਾਵੀਦ ਨੇ ਕਿਹਾ ਸੀ, “ਜਦੋਂ ਤੋਂ ਇਸਰਾਏਲ ਦੇ ਪਰਮੇਸ਼ਵਰ ਨੇ ਆਪਣੇ ਲੋਕਾਂ ਨੂੰ ਅਰਾਮ ਦਿੱਤਾ ਹੈ ਅਤੇ ਉਸ ਦੀ ਪਰਜਾ ਯੇਰੂਸ਼ਲੇਮ ਵਿੱਚ ਸਦੀਪਕ ਕਾਲ ਤੱਕ ਵੱਸੇਗੀ,
26ਨਾਲੇ ਲੇਵੀਆਂ ਨੂੰ ਵੀ ਡੇਰਾ ਤੇ ਉਹ ਦਾ ਸਾਰਾ ਸਮਾਨ ਉਸ ਦੀ ਉਪਾਸਨਾ ਲਈ ਫੇਰ ਨਾ ਚੁੱਕਣਾ ਪਵੇਗਾ।”