5ਅਤੇ ਚਾਰ ਹਜ਼ਾਰ ਦਰਬਾਨ ਸਨ ਅਤੇ ਚਾਰ ਹਜ਼ਾਰ ਉਨ੍ਹਾਂ ਸਾਜ਼ਾਂ ਅਤੇ ਵਜੰਤ੍ਰਾਂ ਨੂੰ ਵਜਾਉਂਦੇ ਸਨ ਜਿਹੜੇ ਮੈਂ, ਦਾਵੀਦ ਨੇ ਆਖਿਆ ਹੈ, ਯਾਹਵੇਹ ਦੀ ਉਸਤਤ ਲਈ ਬਣਾਏ ਸਨ।”
6ਦਾਵੀਦ ਨੇ ਲੇਵੀਆਂ ਨੂੰ ਲੇਵੀ ਦੇ ਪੁੱਤਰਾਂ ਦੇ ਅਨੁਸਾਰ ਵੰਡਿਆ: ਗੇਰਸ਼ੋਨ, ਕੋਹਾਥ ਅਤੇ ਮੇਰਾਰੀ।
7ਗੇਰਸ਼ੋਨੀਆਂ ਦੇ ਸਨ: ਲਾਦਾਨ ਅਤੇ ਸ਼ਿਮਈ।
8ਲਾਦਾਨ ਦੇ ਪੁੱਤਰ: ਯਹੀਏਲ ਪਹਿਲਾ, ਜ਼ੇਥਾਮ ਅਤੇ ਯੋਏਲ ਕੁੱਲ ਤਿੰਨ।
9ਸ਼ਿਮਈ ਦੇ ਪੁੱਤਰ: ਸ਼ਲੋਮੀਥ, ਹਜ਼ੀਏਲ ਅਤੇ ਹਾਰਾਨ ਕੁੱਲ ਤਿੰਨ। (ਇਹ ਲਾਦਾਨ ਦੇ ਘਰਾਣਿਆਂ ਦੇ ਮੁਖੀ ਸਨ।)