1 ਇਤਿਹਾਸ 27

ਅਤੇ ਦੂਸਰੇ ਮਹੀਨੇ ਦੀ ਵਾਰੀ ਉੱਤੇ ਅਹੋਹੀ ਦੋਦਈ ਸੀ ਅਤੇ ਉਸ ਦੀ ਵਾਰੀ ਉੱਤੇ ਮਿਕਲੋਥ ਹਾਕਮ ਸੀ। ਉਹ ਦੀ ਵਾਰੀ ਵਿੱਚ ਚੌਵੀ ਹਜ਼ਾਰ ਸਨ।

1 Chronicles 27:4 (UKJV) And over the course of the second month was Dodai an Ahohite, and of his course was Mikloth also the ruler: in his course likewise were twenty and four thousand.

2ਪਹਿਲੇ ਮਹੀਨੇ ਦੀ ਪਹਿਲੀ ਵਾਰੀ ਉੱਤੇ ਜ਼ਬਦੀਏਲ ਦਾ ਪੁੱਤਰ ਯਸ਼ੋਬਯਾਮ ਸੀ। ਉਸ ਦੀ ਵਾਰੀ ਵਿੱਚ ਚੌਵੀ ਹਜ਼ਾਰ ਸਨ।

3ਪੇਰੇਜ਼ ਦੇ ਪੁੱਤਰਾਂ ਵਿੱਚੋਂ ਉਹ ਸੀ ਅਤੇ ਪਹਿਲੇ ਮਹੀਨੇ ਦੇ ਸੈਨਾਂ ਪਤੀਆਂ ਦਾ ਮੁਖੀ ਸੀ।

4ਅਤੇ ਦੂਸਰੇ ਮਹੀਨੇ ਦੀ ਵਾਰੀ ਉੱਤੇ ਅਹੋਹੀ ਦੋਦਈ ਸੀ ਅਤੇ ਉਸ ਦੀ ਵਾਰੀ ਉੱਤੇ ਮਿਕਲੋਥ ਹਾਕਮ ਸੀ। ਉਹ ਦੀ ਵਾਰੀ ਵਿੱਚ ਚੌਵੀ ਹਜ਼ਾਰ ਸਨ।

5ਤੀਜੇ ਮਹੀਨੇ ਲਈ ਤੀਸਰਾ ਸੈਨਾਪਤੀ ਯਹੋਯਾਦਾ ਜਾਜਕ ਦਾ ਪੁੱਤਰ ਬਨਾਯਾਹ ਸੀ। ਉਹ ਪ੍ਰਧਾਨ ਸੀ ਅਤੇ ਉਸਦੇ ਦਲ ਵਿੱਚ ਚੌਵੀ ਹਜ਼ਾਰ ਆਦਮੀ ਸਨ।

6ਇਹ ਉਹ ਬਨਾਯਾਹ ਸੀ ਜੋ ਤੀਹਾਂ ਵਿੱਚੋਂ ਇੱਕ ਬਲਵੰਤ ਯੋਧਾ ਸੀ ਅਤੇ ਤੀਹ ਤੋਂ ਉੱਪਰ ਸੀ। ਉਸ ਦੀ ਵਾਰੀ ਵਿੱਚ ਉਸ ਦਾ ਪੁੱਤਰ ਅੰਮੀਜ਼ਾਬਾਦ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.