1 ਇਤਿਹਾਸ 28

ਉਸ ਨੇ ਸਾਰੀਆਂ ਸੋਨੇ ਦੀਆਂ ਵਸਤੂਆਂ ਲਈ ਸੋਨੇ ਦਾ ਵਜ਼ਨ ਵੱਖ-ਵੱਖ ਕਿਸਮਾਂ ਦੀ ਸੇਵਾ ਵਿੱਚ ਵਰਤੇ ਜਾਣ ਲਈ ਅਤੇ ਚਾਂਦੀ ਦੀਆਂ ਸਾਰੀਆਂ ਵਸਤੂਆਂ ਲਈ ਚਾਂਦੀ ਦਾ ਭਾਰ ਵੱਖੋ-ਵੱਖਰੀਆਂ ਸੇਵਾ ਵਿੱਚ ਵਰਤੇ ਜਾਣ ਲਈ ਨਿਰਧਾਰਤ ਕੀਤਾ:

1 Chronicles 28:14 (UKJV) He gave of gold by weight for things of gold, for all instruments of all manner of service; silver also for all instruments of silver by weight, for all instruments of every kind of service:

12ਅਤੇ ਉਨ੍ਹਾਂ ਸਭਨਾਂ ਦਾ ਨਕਸ਼ਾ ਜਿਹੜਾ ਉਹ ਦੇ ਆਤਮਾ ਵਿੱਚ ਸੀ, ਅਰਥਾਤ ਯਾਹਵੇਹ ਦੇ ਭਵਨ ਦੇ ਵਿਹੜਿਆਂ ਦਾ, ਇਰਦ-ਗਿਰਦ ਦੀਆਂ ਕੋਠੜੀਆਂ ਦਾ, ਪਰਮੇਸ਼ਵਰ ਦੇ ਘਰ ਦੇ ਭੰਡਾਰਾਂ ਦਾ, ਚੜ੍ਹਾਈਆਂ ਹੋਈਆਂ ਵਸਤਾਂ ਦੇ ਖਜ਼ਾਨਿਆਂ ਦਾ।

13ਉਸ ਨੇ ਉਸ ਨੂੰ ਜਾਜਕਾਂ ਅਤੇ ਲੇਵੀਆਂ ਦੇ ਭਾਗਾਂ ਲਈ ਅਤੇ ਯਾਹਵੇਹ ਦੇ ਭਵਨ ਵਿੱਚ ਸੇਵਾ ਕਰਨ ਦੇ ਸਾਰੇ ਕੰਮ ਲਈ ਅਤੇ ਨਾਲ ਹੀ ਉਸ ਦੀ ਸੇਵਾ ਵਿੱਚ ਵਰਤੇ ਜਾਣ ਵਾਲੇ ਸਾਰੇ ਸਮਾਨ ਲਈ ਹਿਦਾਇਤਾਂ ਦਿੱਤੀਆਂ।

14ਉਸ ਨੇ ਸਾਰੀਆਂ ਸੋਨੇ ਦੀਆਂ ਵਸਤੂਆਂ ਲਈ ਸੋਨੇ ਦਾ ਵਜ਼ਨ ਵੱਖ-ਵੱਖ ਕਿਸਮਾਂ ਦੀ ਸੇਵਾ ਵਿੱਚ ਵਰਤੇ ਜਾਣ ਲਈ ਅਤੇ ਚਾਂਦੀ ਦੀਆਂ ਸਾਰੀਆਂ ਵਸਤੂਆਂ ਲਈ ਚਾਂਦੀ ਦਾ ਭਾਰ ਵੱਖੋ-ਵੱਖਰੀਆਂ ਸੇਵਾ ਵਿੱਚ ਵਰਤੇ ਜਾਣ ਲਈ ਨਿਰਧਾਰਤ ਕੀਤਾ:

15ਸੋਨੇ ਦੇ ਸ਼ਮਾਦਾਨਾਂ ਲਈ ਸੋਨੇ ਦਾ ਭਾਰ ਅਤੇ ਉਹਨਾਂ ਦੇ ਦੀਵੇ, ਹਰ ਇੱਕ ਸ਼ਮਾਦਾਨ ਅਤੇ ਉਸਦੇ ਦੀਵਿਆਂ ਦੇ ਭਾਰ ਦੇ ਨਾਲ ਅਤੇ ਹਰੇਕ ਚਾਂਦੀ ਦੇ ਸ਼ਮਾਦਾਨ ਅਤੇ ਉਸਦੇ ਦੀਵਿਆਂ ਲਈ ਚਾਂਦੀ ਦਾ ਭਾਰ, ਹਰ ਇੱਕ ਸ਼ਮਾਦਾਨ ਦੀ ਵਰਤੋਂ ਦੇ ਅਨੁਸਾਰ।

16ਅਤੇ ਚੜਾਵੇ ਦੀ ਰੋਟੀ ਦੀਆਂ ਮੇਜ਼ਾਂ ਦੀ ਮਿਣਤੀ ਦੇ ਅਨੁਸਾਰ ਹਰੇਕ ਮੇਜ਼ ਲਈ ਸੋਨਾ ਤੋਲ ਦਿੱਤਾ ਅਤੇ ਚਾਂਦੀ ਦੀਆਂ ਮੇਜ਼ਾਂ ਦੇ ਲਈ ਚਾਂਦੀ ਤੋਲ ਦਿੱਤੀ;

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.