1 ਇਤਿਹਾਸ 28

ਅਤੇ ਉਨ੍ਹਾਂ ਸਭਨਾਂ ਦਾ ਨਕਸ਼ਾ ਜਿਹੜਾ ਉਹ ਦੇ ਆਤਮਾ ਵਿੱਚ ਸੀ, ਅਰਥਾਤ ਯਾਹਵੇਹ ਦੇ ਭਵਨ ਦੇ ਵਿਹੜਿਆਂ ਦਾ, ਇਰਦ-ਗਿਰਦ ਦੀਆਂ ਕੋਠੜੀਆਂ ਦਾ, ਪਰਮੇਸ਼ਵਰ ਦੇ ਘਰ ਦੇ ਭੰਡਾਰਾਂ ਦਾ, ਚੜ੍ਹਾਈਆਂ ਹੋਈਆਂ ਵਸਤਾਂ ਦੇ ਖਜ਼ਾਨਿਆਂ ਦਾ।

1 Chronicles 28:12 (UKJV) And the pattern of all that he had by the spirit, of the courts of the house of the LORD, and of all the chambers round about, of the treasuries of the house of God, and of the treasuries of the dedicated things:

10ਹੁਣ ਵੇਖ, ਕਿਉਂ ਜੋ ਯਾਹਵੇਹ ਨੇ ਤੈਨੂੰ ਚੁਣਿਆ ਹੈ, ਤਾਂ ਕਿ ਤੂੰ ਪਵਿੱਤਰ ਸਥਾਨ ਦੇ ਲਈ ਇੱਕ ਭਵਨ ਬਣਾਵੇਂ। ਉੱਠ, ਤਕੜਾ ਹੋ ਅਤੇ ਉਸ ਨੂੰ ਬਣਾ।”

11ਤਦ ਦਾਵੀਦ ਨੇ ਆਪਣੇ ਪੁੱਤਰ ਸ਼ਲੋਮੋਨ ਨੂੰ ਹੈਕਲ ਦੇ ਦਰਵਾਜ਼ੇ, ਉਸ ਦੀਆਂ ਇਮਾਰਤਾਂ, ਉਸ ਦੇ ਭੰਡਾਰਾਂ, ਉਸ ਦੇ ਉੱਪਰਲੇ ਹਿੱਸੇ, ਅੰਦਰਲੇ ਕੋਠੜੀਆਂ ਅਤੇ ਪ੍ਰਾਸਚਿਤ ਦੇ ਸਥਾਨ ਦੀ ਵਿਉਂਤ ਦਿੱਤੀ।

12ਅਤੇ ਉਨ੍ਹਾਂ ਸਭਨਾਂ ਦਾ ਨਕਸ਼ਾ ਜਿਹੜਾ ਉਹ ਦੇ ਆਤਮਾ ਵਿੱਚ ਸੀ, ਅਰਥਾਤ ਯਾਹਵੇਹ ਦੇ ਭਵਨ ਦੇ ਵਿਹੜਿਆਂ ਦਾ, ਇਰਦ-ਗਿਰਦ ਦੀਆਂ ਕੋਠੜੀਆਂ ਦਾ, ਪਰਮੇਸ਼ਵਰ ਦੇ ਘਰ ਦੇ ਭੰਡਾਰਾਂ ਦਾ, ਚੜ੍ਹਾਈਆਂ ਹੋਈਆਂ ਵਸਤਾਂ ਦੇ ਖਜ਼ਾਨਿਆਂ ਦਾ।

13ਉਸ ਨੇ ਉਸ ਨੂੰ ਜਾਜਕਾਂ ਅਤੇ ਲੇਵੀਆਂ ਦੇ ਭਾਗਾਂ ਲਈ ਅਤੇ ਯਾਹਵੇਹ ਦੇ ਭਵਨ ਵਿੱਚ ਸੇਵਾ ਕਰਨ ਦੇ ਸਾਰੇ ਕੰਮ ਲਈ ਅਤੇ ਨਾਲ ਹੀ ਉਸ ਦੀ ਸੇਵਾ ਵਿੱਚ ਵਰਤੇ ਜਾਣ ਵਾਲੇ ਸਾਰੇ ਸਮਾਨ ਲਈ ਹਿਦਾਇਤਾਂ ਦਿੱਤੀਆਂ।

14ਉਸ ਨੇ ਸਾਰੀਆਂ ਸੋਨੇ ਦੀਆਂ ਵਸਤੂਆਂ ਲਈ ਸੋਨੇ ਦਾ ਵਜ਼ਨ ਵੱਖ-ਵੱਖ ਕਿਸਮਾਂ ਦੀ ਸੇਵਾ ਵਿੱਚ ਵਰਤੇ ਜਾਣ ਲਈ ਅਤੇ ਚਾਂਦੀ ਦੀਆਂ ਸਾਰੀਆਂ ਵਸਤੂਆਂ ਲਈ ਚਾਂਦੀ ਦਾ ਭਾਰ ਵੱਖੋ-ਵੱਖਰੀਆਂ ਸੇਵਾ ਵਿੱਚ ਵਰਤੇ ਜਾਣ ਲਈ ਨਿਰਧਾਰਤ ਕੀਤਾ:

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.