1 ਇਤਿਹਾਸ 28

“ਪਰ ਫਿਰ ਵੀ ਇਸਰਾਏਲ ਦੇ ਪਰਮੇਸ਼ਵਰ ਨੇ, ਮੇਰੇ ਸਾਰੇ ਪਰਿਵਾਰ ਵਿੱਚੋਂ ਮੈਨੂੰ ਸਦਾ ਲਈ ਇਸਰਾਏਲ ਦਾ ਰਾਜਾ ਹੋਣ ਲਈ ਚੁਣਿਆ ਹੈ। ਉਸ ਨੇ ਯਹੂਦਾਹ ਨੂੰ ਆਗੂ ਚੁਣਿਆ, ਅਤੇ ਯਹੂਦਾਹ ਦੇ ਗੋਤ ਵਿੱਚੋਂ ਉਸ ਨੇ ਮੇਰੇ ਪਰਿਵਾਰ ਨੂੰ ਚੁਣਿਆ, ਅਤੇ ਮੇਰੇ ਪਿਤਾ ਦੇ ਪਰਿਵਾਰ ਵਿੱਚੋਂ ਉਹ ਮੈਨੂੰ ਸਾਰੇ ਇਸਰਾਏਲ ਦਾ ਰਾਜਾ ਬਣਾਉਣ ਲਈ ਪ੍ਰਸੰਨ ਹੋਇਆ ਹੈ।

1 Chronicles 28:4 (UKJV) Nevertheless the LORD God of Israel chose me before all the house of my father to be king over Israel for ever: for he has chosen Judah to be the ruler; and of the house of Judah, the house of my father; and among the sons of my father he liked me to make me king over all Israel:

2ਰਾਜਾ ਦਾਵੀਦ ਆਪਣੇ ਪੈਰਾਂ ਉੱਤੇ ਉੱਠਿਆ ਅਤੇ ਆਖਿਆ, “ਮੇਰੇ ਇਸਰਾਏਲੀ ਭਰਾਵੋਂ, ਮੇਰੀ ਪਰਜਾ ਸੁਣੋ। ਮੇਰੇ ਦਿਲ ਵਿੱਚ ਇਹ ਸੀ ਕਿ ਮੈਂ ਆਪਣੇ ਪਰਮੇਸ਼ਵਰ ਦੇ ਪੈਰਾਂ ਦੀ ਚੌਂਕੀ ਲਈ ਯਾਹਵੇਹ ਦੇ ਨੇਮ ਦੇ ਸੰਦੂਕ ਲਈ ਅਰਾਮ ਦੀ ਜਗ੍ਹਾ ਵਜੋਂ ਇੱਕ ਘਰ ਬਣਾਵਾਂ, ਅਤੇ ਮੈਂ ਇਸਨੂੰ ਬਣਾਉਣ ਦੀ ਯੋਜਨਾ ਬਣਾਈ।

3ਪਰ ਪਰਮੇਸ਼ਵਰ ਨੇ ਮੈਨੂੰ ਆਖਿਆ, ‘ਤੂੰ ਮੇਰੇ ਨਾਮ ਲਈ ਘਰ ਨਾ ਬਣਾ ਕਿਉਂਕਿ ਤੂੰ ਇੱਕ ਯੋਧਾ ਹੈ ਅਤੇ ਖੂਨ ਵਹਾਇਆ ਹੈ।’

4“ਪਰ ਫਿਰ ਵੀ ਇਸਰਾਏਲ ਦੇ ਪਰਮੇਸ਼ਵਰ ਨੇ, ਮੇਰੇ ਸਾਰੇ ਪਰਿਵਾਰ ਵਿੱਚੋਂ ਮੈਨੂੰ ਸਦਾ ਲਈ ਇਸਰਾਏਲ ਦਾ ਰਾਜਾ ਹੋਣ ਲਈ ਚੁਣਿਆ ਹੈ। ਉਸ ਨੇ ਯਹੂਦਾਹ ਨੂੰ ਆਗੂ ਚੁਣਿਆ, ਅਤੇ ਯਹੂਦਾਹ ਦੇ ਗੋਤ ਵਿੱਚੋਂ ਉਸ ਨੇ ਮੇਰੇ ਪਰਿਵਾਰ ਨੂੰ ਚੁਣਿਆ, ਅਤੇ ਮੇਰੇ ਪਿਤਾ ਦੇ ਪਰਿਵਾਰ ਵਿੱਚੋਂ ਉਹ ਮੈਨੂੰ ਸਾਰੇ ਇਸਰਾਏਲ ਦਾ ਰਾਜਾ ਬਣਾਉਣ ਲਈ ਪ੍ਰਸੰਨ ਹੋਇਆ ਹੈ।

5ਮੇਰੇ ਸਾਰੇ ਪੁੱਤਰਾਂ ਵਿੱਚੋਂ ਜੋ ਯਾਹਵੇਹ ਨੇ ਮੈਨੂੰ ਬਹੁਤ ਸਾਰੇ ਦਿੱਤੇ ਹਨ, ਉਹਨਾਂ ਵਿੱਚੋਂ ਉਸਨੇ ਮੇਰੇ ਪੁੱਤਰ ਸ਼ਲੋਮੋਨ ਨੂੰ ਇਸਰਾਏਲ ਉੱਤੇ ਯਾਹਵੇਹ ਦੇ ਰਾਜ ਦੇ ਸਿੰਘਾਸਣ ਉੱਤੇ ਬੈਠਣ ਲਈ ਚੁਣਿਆ ਹੈ।

6ਉਸ ਨੇ ਮੈਨੂੰ ਕਿਹਾ, ‘ਤੇਰਾ ਪੁੱਤਰ ਸ਼ਲੋਮੋਨ ਮੇਰੇ ਲਈ ਭਵਨ ਅਤੇ ਦਰਬਾਰਾਂ ਨੂੰ ਬਣਾਵੇਗਾ ਕਿਉਂ ਜੋ ਮੈਂ ਉਸ ਨੂੰ ਚੁਣ ਲਿਆ ਹੈ, ਜੋ ਉਹ ਮੇਰਾ ਪੁੱਤਰ ਹੋਵੇ ਅਤੇ ਮੈਂ ਉਸ ਦਾ ਪਿਤਾ ਹੋਵਾਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.