3ਪਰ ਪਰਮੇਸ਼ਵਰ ਨੇ ਮੈਨੂੰ ਆਖਿਆ, ‘ਤੂੰ ਮੇਰੇ ਨਾਮ ਲਈ ਘਰ ਨਾ ਬਣਾ ਕਿਉਂਕਿ ਤੂੰ ਇੱਕ ਯੋਧਾ ਹੈ ਅਤੇ ਖੂਨ ਵਹਾਇਆ ਹੈ।’
4“ਪਰ ਫਿਰ ਵੀ ਇਸਰਾਏਲ ਦੇ ਪਰਮੇਸ਼ਵਰ ਨੇ, ਮੇਰੇ ਸਾਰੇ ਪਰਿਵਾਰ ਵਿੱਚੋਂ ਮੈਨੂੰ ਸਦਾ ਲਈ ਇਸਰਾਏਲ ਦਾ ਰਾਜਾ ਹੋਣ ਲਈ ਚੁਣਿਆ ਹੈ। ਉਸ ਨੇ ਯਹੂਦਾਹ ਨੂੰ ਆਗੂ ਚੁਣਿਆ, ਅਤੇ ਯਹੂਦਾਹ ਦੇ ਗੋਤ ਵਿੱਚੋਂ ਉਸ ਨੇ ਮੇਰੇ ਪਰਿਵਾਰ ਨੂੰ ਚੁਣਿਆ, ਅਤੇ ਮੇਰੇ ਪਿਤਾ ਦੇ ਪਰਿਵਾਰ ਵਿੱਚੋਂ ਉਹ ਮੈਨੂੰ ਸਾਰੇ ਇਸਰਾਏਲ ਦਾ ਰਾਜਾ ਬਣਾਉਣ ਲਈ ਪ੍ਰਸੰਨ ਹੋਇਆ ਹੈ।
5ਮੇਰੇ ਸਾਰੇ ਪੁੱਤਰਾਂ ਵਿੱਚੋਂ ਜੋ ਯਾਹਵੇਹ ਨੇ ਮੈਨੂੰ ਬਹੁਤ ਸਾਰੇ ਦਿੱਤੇ ਹਨ, ਉਹਨਾਂ ਵਿੱਚੋਂ ਉਸਨੇ ਮੇਰੇ ਪੁੱਤਰ ਸ਼ਲੋਮੋਨ ਨੂੰ ਇਸਰਾਏਲ ਉੱਤੇ ਯਾਹਵੇਹ ਦੇ ਰਾਜ ਦੇ ਸਿੰਘਾਸਣ ਉੱਤੇ ਬੈਠਣ ਲਈ ਚੁਣਿਆ ਹੈ।
6ਉਸ ਨੇ ਮੈਨੂੰ ਕਿਹਾ, ‘ਤੇਰਾ ਪੁੱਤਰ ਸ਼ਲੋਮੋਨ ਮੇਰੇ ਲਈ ਭਵਨ ਅਤੇ ਦਰਬਾਰਾਂ ਨੂੰ ਬਣਾਵੇਗਾ ਕਿਉਂ ਜੋ ਮੈਂ ਉਸ ਨੂੰ ਚੁਣ ਲਿਆ ਹੈ, ਜੋ ਉਹ ਮੇਰਾ ਪੁੱਤਰ ਹੋਵੇ ਅਤੇ ਮੈਂ ਉਸ ਦਾ ਪਿਤਾ ਹੋਵਾਂ।
7ਅਤੇ ਜੇ ਉਹ ਮੇਰੇ ਨਿਆਂਵਾਂ ਅਤੇ ਮੇਰਿਆ ਹੁਕਮਾਂ ਦੇ ਮੰਨਣ ਵਿੱਚ ਪੱਕਾ ਰਹੇਗਾ, ਜਿਵੇਂ ਇਸ ਵੇਲੇ ਹੈ ਤਾਂ ਮੈਂ ਉਸ ਦਾ ਰਾਜ ਸਦਾ ਤੱਕ ਸਥਿਰ ਕਰਾਂਗਾ।’