1 ਇਤਿਹਾਸ 28

ਪਰ ਪਰਮੇਸ਼ਵਰ ਨੇ ਮੈਨੂੰ ਆਖਿਆ, ‘ਤੂੰ ਮੇਰੇ ਨਾਮ ਲਈ ਘਰ ਨਾ ਬਣਾ ਕਿਉਂਕਿ ਤੂੰ ਇੱਕ ਯੋਧਾ ਹੈ ਅਤੇ ਖੂਨ ਵਹਾਇਆ ਹੈ।’

1 Chronicles 28:3 (UKJV) But God said unto me, You shall not build an house for my name, because you have been a man of war, and have shed blood.

1ਦਾਵੀਦ ਨੇ ਇਸਰਾਏਲ ਦੇ ਸਾਰਿਆਂ ਸਰਦਾਰਾਂ ਨੂੰ, ਅਰਥਾਤ ਗੋਤਾਂ ਦੇ ਸਰਦਾਰਾਂ ਨੂੰ ਅਤੇ ਉਨ੍ਹਾਂ ਮੰਡਲੀਆਂ ਦੇ ਸਰਦਾਰਾਂ ਨੂੰ, ਜਿਹੜੇ ਵਾਰੋ-ਵਾਰੀ ਪਾਤਸ਼ਾਹ ਦੀ ਸੇਵਾ ਕਰਦੇ ਸਨ ਅਤੇ ਹਜ਼ਾਰਾਂ ਦੇ ਸਰਦਾਰਾਂ ਨੂੰ, ਸੈਂਕੜਿਆਂ ਦੇ ਸਰਦਾਰਾਂ ਨੂੰ, ਪਾਤਸ਼ਾਹ ਅਤੇ ਉਸ ਦੇ ਪੁੱਤਰਾਂ ਦੇ ਸਾਰੇ ਮਾਲ ਧਨ ਦੇ ਸਰਦਾਰਾਂ ਨੂੰ, ਹੁੱਦੇਦਾਰਾਂ ਨੂੰ, ਸੂਰਮਿਆਂ ਨੂੰ, ਅਤੇ ਸਾਰੇ ਬਹਾਦਰ ਲੜਨ ਵਾਲਿਆ ਨੂੰ ਯੇਰੂਸ਼ਲੇਮ ਵਿੱਚ ਇਕੱਠਿਆਂ ਕੀਤਾ।

2ਰਾਜਾ ਦਾਵੀਦ ਆਪਣੇ ਪੈਰਾਂ ਉੱਤੇ ਉੱਠਿਆ ਅਤੇ ਆਖਿਆ, “ਮੇਰੇ ਇਸਰਾਏਲੀ ਭਰਾਵੋਂ, ਮੇਰੀ ਪਰਜਾ ਸੁਣੋ। ਮੇਰੇ ਦਿਲ ਵਿੱਚ ਇਹ ਸੀ ਕਿ ਮੈਂ ਆਪਣੇ ਪਰਮੇਸ਼ਵਰ ਦੇ ਪੈਰਾਂ ਦੀ ਚੌਂਕੀ ਲਈ ਯਾਹਵੇਹ ਦੇ ਨੇਮ ਦੇ ਸੰਦੂਕ ਲਈ ਅਰਾਮ ਦੀ ਜਗ੍ਹਾ ਵਜੋਂ ਇੱਕ ਘਰ ਬਣਾਵਾਂ, ਅਤੇ ਮੈਂ ਇਸਨੂੰ ਬਣਾਉਣ ਦੀ ਯੋਜਨਾ ਬਣਾਈ।

3ਪਰ ਪਰਮੇਸ਼ਵਰ ਨੇ ਮੈਨੂੰ ਆਖਿਆ, ‘ਤੂੰ ਮੇਰੇ ਨਾਮ ਲਈ ਘਰ ਨਾ ਬਣਾ ਕਿਉਂਕਿ ਤੂੰ ਇੱਕ ਯੋਧਾ ਹੈ ਅਤੇ ਖੂਨ ਵਹਾਇਆ ਹੈ।’

4“ਪਰ ਫਿਰ ਵੀ ਇਸਰਾਏਲ ਦੇ ਪਰਮੇਸ਼ਵਰ ਨੇ, ਮੇਰੇ ਸਾਰੇ ਪਰਿਵਾਰ ਵਿੱਚੋਂ ਮੈਨੂੰ ਸਦਾ ਲਈ ਇਸਰਾਏਲ ਦਾ ਰਾਜਾ ਹੋਣ ਲਈ ਚੁਣਿਆ ਹੈ। ਉਸ ਨੇ ਯਹੂਦਾਹ ਨੂੰ ਆਗੂ ਚੁਣਿਆ, ਅਤੇ ਯਹੂਦਾਹ ਦੇ ਗੋਤ ਵਿੱਚੋਂ ਉਸ ਨੇ ਮੇਰੇ ਪਰਿਵਾਰ ਨੂੰ ਚੁਣਿਆ, ਅਤੇ ਮੇਰੇ ਪਿਤਾ ਦੇ ਪਰਿਵਾਰ ਵਿੱਚੋਂ ਉਹ ਮੈਨੂੰ ਸਾਰੇ ਇਸਰਾਏਲ ਦਾ ਰਾਜਾ ਬਣਾਉਣ ਲਈ ਪ੍ਰਸੰਨ ਹੋਇਆ ਹੈ।

5ਮੇਰੇ ਸਾਰੇ ਪੁੱਤਰਾਂ ਵਿੱਚੋਂ ਜੋ ਯਾਹਵੇਹ ਨੇ ਮੈਨੂੰ ਬਹੁਤ ਸਾਰੇ ਦਿੱਤੇ ਹਨ, ਉਹਨਾਂ ਵਿੱਚੋਂ ਉਸਨੇ ਮੇਰੇ ਪੁੱਤਰ ਸ਼ਲੋਮੋਨ ਨੂੰ ਇਸਰਾਏਲ ਉੱਤੇ ਯਾਹਵੇਹ ਦੇ ਰਾਜ ਦੇ ਸਿੰਘਾਸਣ ਉੱਤੇ ਬੈਠਣ ਲਈ ਚੁਣਿਆ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.