1 ਇਤਿਹਾਸ 28

“ਅਤੇ ਹੇ ਮੇਰੇ ਪੁੱਤਰ ਸ਼ਲੋਮੋਨ, ਤੂੰ ਆਪਣੇ ਪਿਤਾ ਦੇ ਪਰਮੇਸ਼ਵਰ ਨੂੰ ਮੰਨਦਾ ਹੈ, ਅਤੇ ਉਸ ਦੀ ਸੇਵਾ ਪੂਰੇ ਦਿਲ ਨਾਲ ਅਤੇ ਮਨ ਨਾਲ ਕਰ, ਕਿਉਂਕਿ ਯਾਹਵੇਹ ਹਰੇਕ ਦਿਲ ਦੀ ਜਾਂਚ ਕਰਦਾ ਹੈ ਅਤੇ ਹਰ ਇੱਛਾ ਅਤੇ ਹਰ ਵਿਚਾਰ ਨੂੰ ਸਮਝਦਾ ਹੈ। ਜੇਕਰ ਤੁਸੀਂ ਉਸਨੂੰ ਲੱਭਦੇ ਹੋ, ਤਾਂ ਉਹ ਤੁਹਾਨੂੰ ਮਿਲ ਜਾਵੇਗਾ; ਪਰ ਜੇ ਤੁਸੀਂ ਉਸਨੂੰ ਤਿਆਗ ਦਿੰਦੇ ਹੋ, ਤਾਂ ਉਹ ਤੁਹਾਨੂੰ ਹਮੇਸ਼ਾ ਲਈ ਤਿਆਗ ਦੇਵੇਗਾ।

1 Chronicles 28:9 (UKJV) And you, Solomon my son, know you the God of your father, and serve him with a perfect heart and with a willing mind: for the LORD searches all hearts, and understands all the imaginations of the thoughts: if you seek him, he will be found of you; but if you forsake him, he will cast you off for ever.

7ਅਤੇ ਜੇ ਉਹ ਮੇਰੇ ਨਿਆਂਵਾਂ ਅਤੇ ਮੇਰਿਆ ਹੁਕਮਾਂ ਦੇ ਮੰਨਣ ਵਿੱਚ ਪੱਕਾ ਰਹੇਗਾ, ਜਿਵੇਂ ਇਸ ਵੇਲੇ ਹੈ ਤਾਂ ਮੈਂ ਉਸ ਦਾ ਰਾਜ ਸਦਾ ਤੱਕ ਸਥਿਰ ਕਰਾਂਗਾ।’

8“ਇਸ ਲਈ ਹੁਣ ਸਾਰੇ ਇਸਰਾਏਲ ਦੇ ਵੇਖਦਿਆਂ, ਅਰਥਾਤ ਯਾਹਵੇਹ ਦੀ ਸਭਾ ਦੇ ਅੱਗੇ ਅਤੇ ਸਾਡੇ ਪਰਮੇਸ਼ਵਰ ਦੇ ਸੁਣਨ ਵਿੱਚ ਤੁਹਾਨੂੰ ਸਮਝਾਉਂਦਾ ਹਾਂ ਕਿ ਤੁਸੀਂ ਯਾਹਵੇਹ ਆਪਣੇ ਪਰਮੇਸ਼ਵਰ ਦੀਆਂ ਸਾਰੀਆਂ ਆਗਿਆਵਾਂ ਉੱਤੇ ਧਿਆਨ ਰੱਖੋ, ਅਤੇ ਉਸ ਦੀ ਖੋਜ ਕਰੋ ਤਾਂ ਜੋ ਤੁਸੀਂ ਇਸ ਚੰਗੇ ਦੇਸ ਦੇ ਮਾਲਕ ਹੋਵੋ ਅਤੇ ਆਪਣੇ ਪਿੱਛੋਂ ਆਪਣੀ ਸੰਤਾਨ ਨੂੰ ਸਦਾ ਦੇ ਅਧਿਕਾਰ ਲਈ ਛੱਡ ਜਾਓ।

9“ਅਤੇ ਹੇ ਮੇਰੇ ਪੁੱਤਰ ਸ਼ਲੋਮੋਨ, ਤੂੰ ਆਪਣੇ ਪਿਤਾ ਦੇ ਪਰਮੇਸ਼ਵਰ ਨੂੰ ਮੰਨਦਾ ਹੈ, ਅਤੇ ਉਸ ਦੀ ਸੇਵਾ ਪੂਰੇ ਦਿਲ ਨਾਲ ਅਤੇ ਮਨ ਨਾਲ ਕਰ, ਕਿਉਂਕਿ ਯਾਹਵੇਹ ਹਰੇਕ ਦਿਲ ਦੀ ਜਾਂਚ ਕਰਦਾ ਹੈ ਅਤੇ ਹਰ ਇੱਛਾ ਅਤੇ ਹਰ ਵਿਚਾਰ ਨੂੰ ਸਮਝਦਾ ਹੈ। ਜੇਕਰ ਤੁਸੀਂ ਉਸਨੂੰ ਲੱਭਦੇ ਹੋ, ਤਾਂ ਉਹ ਤੁਹਾਨੂੰ ਮਿਲ ਜਾਵੇਗਾ; ਪਰ ਜੇ ਤੁਸੀਂ ਉਸਨੂੰ ਤਿਆਗ ਦਿੰਦੇ ਹੋ, ਤਾਂ ਉਹ ਤੁਹਾਨੂੰ ਹਮੇਸ਼ਾ ਲਈ ਤਿਆਗ ਦੇਵੇਗਾ।

10ਹੁਣ ਵੇਖ, ਕਿਉਂ ਜੋ ਯਾਹਵੇਹ ਨੇ ਤੈਨੂੰ ਚੁਣਿਆ ਹੈ, ਤਾਂ ਕਿ ਤੂੰ ਪਵਿੱਤਰ ਸਥਾਨ ਦੇ ਲਈ ਇੱਕ ਭਵਨ ਬਣਾਵੇਂ। ਉੱਠ, ਤਕੜਾ ਹੋ ਅਤੇ ਉਸ ਨੂੰ ਬਣਾ।”

11ਤਦ ਦਾਵੀਦ ਨੇ ਆਪਣੇ ਪੁੱਤਰ ਸ਼ਲੋਮੋਨ ਨੂੰ ਹੈਕਲ ਦੇ ਦਰਵਾਜ਼ੇ, ਉਸ ਦੀਆਂ ਇਮਾਰਤਾਂ, ਉਸ ਦੇ ਭੰਡਾਰਾਂ, ਉਸ ਦੇ ਉੱਪਰਲੇ ਹਿੱਸੇ, ਅੰਦਰਲੇ ਕੋਠੜੀਆਂ ਅਤੇ ਪ੍ਰਾਸਚਿਤ ਦੇ ਸਥਾਨ ਦੀ ਵਿਉਂਤ ਦਿੱਤੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.