1ਇਹ ਦਾਵੀਦ ਦੇ ਪੁੱਤਰ ਜਿਹੜੇ ਹੇਬਰੋਨ ਵਿੱਚ ਜੰਮੇ ਸਨ: ਪਹਿਲੌਠਾ ਪੁੱਤਰ ਅਮਨੋਨ ਸੀ ਜੋ ਯਿਜ਼ਰਏਲ ਅਹੀਨੋਅਮ ਦੀ ਕੁੱਖੋਂ ਪੈਦਾ ਹੋਇਆ; ਦੂਸਰਾ ਦਾਨੀਏਲ ਕਰਮਲੀ ਅਬੀਗੈਲ ਦੀ ਕੁੱਖੋਂ ਪੈਦਾ ਹੋਇਆ,
2ਤੀਸਰਾ, ਅਬਸ਼ਾਲੋਮ ਮਕਾਹ ਦਾ ਪੁੱਤਰ ਜਿਹੜੀ ਗੇਸ਼ੂਰ ਦੇ ਰਾਜਾ ਤਲਮਈ ਦੀ ਧੀ ਸੀ, ਚੌਥਾ ਅਦੋਨੀਯਾਹ ਹੇਗੀਥ ਦਾ ਪੁੱਤਰ ਸੀ;
3ਪੰਜਵਾਂ ਸ਼ਫਾਟਯਾਹ ਜਿਸ ਨੂੰ ਅਬਿਤਾਲ ਨੇ ਜਨਮ ਦਿੱਤਾ, ਅਤੇ ਛੇਵਾਂ ਯਿਥਰਆਮ ਉਹ ਦੀ ਪਤਨੀ ਅਗਲਾਹ ਤੋਂ।
4ਇਹ ਛੇ ਦਾਵੀਦ ਦੇ ਘਰ ਹੇਬਰੋਨ ਵਿੱਚ ਪੈਦਾ ਹੋਏ ਸਨ, ਜਿੱਥੇ ਉਸਨੇ ਸੱਤ ਸਾਲ ਅਤੇ ਛੇ ਮਹੀਨੇ ਰਾਜ ਕੀਤਾ। ਦਾਵੀਦ ਨੇ ਯੇਰੂਸ਼ਲੇਮ ਵਿੱਚ ਤੇਤੀ ਸਾਲ ਰਾਜ ਕੀਤਾ,