10ਅਤੇ ਯਬੇਜ਼ ਨੇ ਇਸਰਾਏਲ ਦੇ ਪਰਮੇਸ਼ਵਰ ਅੱਗੇ ਬੇਨਤੀ ਕਰ ਕੇ ਆਖਿਆ, “ਹਾਏ” ਕਾਸ਼ ਕਿ ਤੂੰ ਮੈਨੂੰ ਸੱਚ ਮੁੱਚ ਬਰਕਤ ਦਿੰਦਾ ਤੇ ਮੇਰੀਆਂ ਹੱਦਾਂ ਨੂੰ ਵਧਾਉਂਦਾ ਤੇ ਤੇਰਾ ਹੱਥ ਮੇਰੇ ਨਾਲ ਰਹਿੰਦਾ ਅਤੇ ਤੂੰ ਮੈਨੂੰ ਬੁਰਿਆਈ ਤੋਂ ਬਚਾਉਂਦਾ ਤਾਂ ਜੋ ਉਹ ਮੈਨੂੰ ਦੁੱਖ ਨਾ ਦੇਵੇ! ਅਤੇ ਪਰਮੇਸ਼ਵਰ ਨੇ ਪ੍ਰਾਰਥਨਾ ਸੁਣ ਲਈ ਅਤੇ ਉਸ ਦੇ ਅਨੁਸਾਰ ਕੀਤਾ।
11ਅਤੇ ਸ਼ੁਹਾਹ ਦੇ ਭਰਾ ਕੇਲੂਬ ਤੋਂ ਮਹੀਰ ਜੰਮਿਆਂ ਜਿਹੜਾ ਅਸ਼ਤੋਨ ਦਾ ਪਿਤਾ ਸੀ।
12ਅਤੇ ਅਸ਼ਤੋਨ ਤੋਂ ਬੈਤਰਾਫਾ ਤੇ ਪਾਸੇਹ ਤੇ ਈਰ-ਨਾਹਾਸ਼ ਦੇ ਪਿਤਾ ਤਹਿੰਨਾਹ। ਇਹ ਰੇਕਾਹ ਦੇ ਮਨੁੱਖ ਸਨ।
13ਕੇਨਜ਼ ਦੇ ਪੁੱਤਰ: ਆਥਨੀਏਲ ਅਤੇ ਸਰਾਯਾਹ। ਆਥਨੀਏਲ ਦੇ ਪੁੱਤਰ: ਹਥਥ ਅਤੇ ਮਓਨੋਥਈ
14ਮਯੋਨੋਥਈ ਆਫਰਾਹ ਦਾ ਪਿਤਾ ਸੀ। ਸਰਾਯਾਹ ਯੋਆਬ ਦਾ ਪਿਤਾ ਸੀ, ਗੇ-ਹਰਾਸ਼ੀਮ ਦਾ ਪਿਤਾ ਸੀ। ਇਹ ਇਸ ਲਈ ਸੱਦਿਆ ਗਿਆ ਕਿਉਂਕਿ ਇਸ ਦੇ ਲੋਕ ਹੁਨਰਮੰਦ ਕਾਮੇ ਸਨ।