21ਯਹੂਦਾਹ ਦੇ ਪੁੱਤਰ ਸ਼ੇਲਾਹ ਦੇ ਪੁੱਤਰ: ਲੇਕਾਹ ਦਾ ਪਿਤਾ ਏਰ, ਲਾਦਾਹ ਮਾਰੇਸ਼ਾਹ ਦਾ ਪਿਤਾ ਅਤੇ ਬੈਥ ਅਸ਼ਬੀਆ ਵਿੱਚ ਲਿਨਨ ਦੇ ਕਾਰੀਗਰਾਂ ਦੇ ਗੋਤ,
22ਅਤੇ ਯੋਕੀਮ ਤੇ ਕੋਜ਼ੇਬਾ ਦੇ ਮਨੁੱਖ ਤੇ ਯੋਆਸ਼ ਤੇ ਸਾਰਾਫ ਜੋ ਮੋਆਬ ਤੇ ਹਕੂਮਤ ਕਰਦੇ ਸਨ ਅਤੇ ਯਾਸ਼ੂਬੀ-ਲਹਮ। (ਅਤੇ ਇਹ ਗੱਲਾਂ ਪੁਰਾਣੀਆਂ ਹਨ)
23ਇਹ ਘੁਮਿਆਰ ਸਨ ਅਤੇ ਗਦੇਰਾਹ ਤੇ ਨਤਾਈਮ ਦੇ ਵੱਸਣ ਵਾਲੇ ਸਨ। ਉੱਥੇ ਉਹ ਪਾਤਸ਼ਾਹ ਦੇ ਨਾਲ ਉਹ ਦੇ ਕੰਮ ਕਰਨ ਲਈ ਵੱਸਦੇ ਸਨ।
24ਸ਼ਿਮਓਨ ਦੇ ਉੱਤਰਾਧਿਕਾਰੀ: ਨਮੁਏਲ, ਯਾਮੀਨ, ਯਾਰੀਬ, ਜ਼ੇਰਾਹ ਅਤੇ ਸ਼ਾਊਲ;
25ਸ਼ੱਲੂਮ ਸ਼ਾਊਲ ਦਾ ਪੁੱਤਰ ਸੀ, ਮਿਬਸਾਮ ਉਸਦਾ ਪੁੱਤਰ ਅਤੇ ਮਿਸ਼ਮਾ ਉਸਦਾ ਪੁੱਤਰ ਸੀ।