21ਉਸ ਦਾ ਪੁੱਤਰ ਜ਼ਾਬਾਦ ਅਤੇ ਉਸ ਦਾ ਪੁੱਤਰ ਸ਼ੂਤਲਹ। (ਏਜ਼ਰ ਅਤੇ ਅਲਾਦ ਨੂੰ ਗਾਥ ਦੇ ਮੂਲ-ਜਨਮੀਆਂ ਨੇ ਮਾਰ ਦਿੱਤਾ, ਜਦੋਂ ਉਹ ਆਪਣੇ ਪਸ਼ੂਆਂ ਨੂੰ ਫੜਨ ਲਈ ਹੇਠਾਂ ਗਏ ਸਨ।
22ਉਹਨਾਂ ਦਾ ਪਿਤਾ ਇਫ਼ਰਾਈਮ ਉਹਨਾਂ ਲਈ ਬਹੁਤ ਦਿਨ ਸੋਗ ਕਰਦਾ ਰਿਹਾ ਅਤੇ ਉਹ ਦੇ ਰਿਸ਼ਤੇਦਾਰ ਉਸ ਨੂੰ ਦਿਲਾਸਾ ਦੇਣ ਆਏ।
23ਤਦ ਉਸ ਨੇ ਆਪਣੀ ਪਤਨੀ ਨਾਲ ਫੇਰ ਪ੍ਰੇਮ ਕੀਤਾ ਅਤੇ ਉਹ ਗਰਭਵਤੀ ਹੋ ਗਈ ਅਤੇ ਇੱਕ ਪੁੱਤਰ ਨੂੰ ਜਨਮ ਦਿੱਤਾ। ਉਸਨੇ ਉਸਦਾ ਨਾਮ ਬਰਿਯਾਹ ਰੱਖਿਆ, ਕਿਉਂਕਿ ਉਸਦੇ ਪਰਿਵਾਰ ਵਿੱਚ ਮੁਸੀਬਤ ਆਈ ਸੀ।
24ਉਸ ਦੀ ਧੀ ਸ਼ਅਰਾਹ ਸੀ ਜਿਸ ਨੇ ਹੇਠਲੇ ਅਤੇ ਉੱਪਰਲੇ ਬੈਥ-ਹੋਰੋਨ ਦੇ ਨਾਲ-ਨਾਲ ਉਜ਼ੇਨ ਸ਼ੀਰਾਹ ਨੂੰ ਬਣਾਇਆ ਸੀ।)
25ਰਾਫ਼ਾਹ ਉਸ ਦਾ ਪੁੱਤਰ ਸੀ, ਰੇਸ਼ਫ਼ ਉਸਦਾ ਪੁੱਤਰ ਸੀ, ਉਸਦਾ ਪੁੱਤਰ ਤੇਲਾਹ, ਉਸਦਾ ਪੁੱਤਰ ਤਾਹਨ।