1 ਇਤਿਹਾਸ 7

ਉਹਨਾਂ ਦਾ ਪਿਤਾ ਇਫ਼ਰਾਈਮ ਉਹਨਾਂ ਲਈ ਬਹੁਤ ਦਿਨ ਸੋਗ ਕਰਦਾ ਰਿਹਾ ਅਤੇ ਉਹ ਦੇ ਰਿਸ਼ਤੇਦਾਰ ਉਸ ਨੂੰ ਦਿਲਾਸਾ ਦੇਣ ਆਏ।

1 Chronicles 7:22 (UKJV) And Ephraim their father mourned many days, and his brethren came to comfort him.

20ਇਫ਼ਰਾਈਮ ਦੇ ਉੱਤਰਾਧਿਕਾਰੀ: ਸ਼ੂਥਲਾਹ, ਉਸਦਾ ਪੁੱਤਰ ਬੇਰਦ, ਉਸਦਾ ਪੁੱਤਰ ਤਾਹਾਥ, ਉਸਦਾ ਪੁੱਤਰ ਅਲਯਾਦਾਹ, ਉਸ ਦਾ ਪੁੱਤਰ ਤਾਹਾਥ,

21ਉਸ ਦਾ ਪੁੱਤਰ ਜ਼ਾਬਾਦ ਅਤੇ ਉਸ ਦਾ ਪੁੱਤਰ ਸ਼ੂਤਲਹ। (ਏਜ਼ਰ ਅਤੇ ਅਲਾਦ ਨੂੰ ਗਾਥ ਦੇ ਮੂਲ-ਜਨਮੀਆਂ ਨੇ ਮਾਰ ਦਿੱਤਾ, ਜਦੋਂ ਉਹ ਆਪਣੇ ਪਸ਼ੂਆਂ ਨੂੰ ਫੜਨ ਲਈ ਹੇਠਾਂ ਗਏ ਸਨ।

22ਉਹਨਾਂ ਦਾ ਪਿਤਾ ਇਫ਼ਰਾਈਮ ਉਹਨਾਂ ਲਈ ਬਹੁਤ ਦਿਨ ਸੋਗ ਕਰਦਾ ਰਿਹਾ ਅਤੇ ਉਹ ਦੇ ਰਿਸ਼ਤੇਦਾਰ ਉਸ ਨੂੰ ਦਿਲਾਸਾ ਦੇਣ ਆਏ।

23ਤਦ ਉਸ ਨੇ ਆਪਣੀ ਪਤਨੀ ਨਾਲ ਫੇਰ ਪ੍ਰੇਮ ਕੀਤਾ ਅਤੇ ਉਹ ਗਰਭਵਤੀ ਹੋ ਗਈ ਅਤੇ ਇੱਕ ਪੁੱਤਰ ਨੂੰ ਜਨਮ ਦਿੱਤਾ। ਉਸਨੇ ਉਸਦਾ ਨਾਮ ਬਰਿਯਾਹ ਰੱਖਿਆ, ਕਿਉਂਕਿ ਉਸਦੇ ਪਰਿਵਾਰ ਵਿੱਚ ਮੁਸੀਬਤ ਆਈ ਸੀ।

24ਉਸ ਦੀ ਧੀ ਸ਼ਅਰਾਹ ਸੀ ਜਿਸ ਨੇ ਹੇਠਲੇ ਅਤੇ ਉੱਪਰਲੇ ਬੈਥ-ਹੋਰੋਨ ਦੇ ਨਾਲ-ਨਾਲ ਉਜ਼ੇਨ ਸ਼ੀਰਾਹ ਨੂੰ ਬਣਾਇਆ ਸੀ।)

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.