1 ਇਤਿਹਾਸ 7

ਉਸ ਦਾ ਪੁੱਤਰ ਜ਼ਾਬਾਦ ਅਤੇ ਉਸ ਦਾ ਪੁੱਤਰ ਸ਼ੂਤਲਹ। (ਏਜ਼ਰ ਅਤੇ ਅਲਾਦ ਨੂੰ ਗਾਥ ਦੇ ਮੂਲ-ਜਨਮੀਆਂ ਨੇ ਮਾਰ ਦਿੱਤਾ, ਜਦੋਂ ਉਹ ਆਪਣੇ ਪਸ਼ੂਆਂ ਨੂੰ ਫੜਨ ਲਈ ਹੇਠਾਂ ਗਏ ਸਨ।

1 Chronicles 7:21 (UKJV) And Zabad his son, and Shuthelah his son, and Ezer, and Elead, whom the men of Gath that were born in that land slew, because they came down to take away their cattle.

19ਸ਼ਮੀਦਾ ਦੇ ਪੁੱਤਰ ਸਨ: ਅਹਯਾਨ, ਸ਼ੇਕੇਮ, ਲਿਖੀ ਅਤੇ ਅਨਿਆਮ।

20ਇਫ਼ਰਾਈਮ ਦੇ ਉੱਤਰਾਧਿਕਾਰੀ: ਸ਼ੂਥਲਾਹ, ਉਸਦਾ ਪੁੱਤਰ ਬੇਰਦ, ਉਸਦਾ ਪੁੱਤਰ ਤਾਹਾਥ, ਉਸਦਾ ਪੁੱਤਰ ਅਲਯਾਦਾਹ, ਉਸ ਦਾ ਪੁੱਤਰ ਤਾਹਾਥ,

21ਉਸ ਦਾ ਪੁੱਤਰ ਜ਼ਾਬਾਦ ਅਤੇ ਉਸ ਦਾ ਪੁੱਤਰ ਸ਼ੂਤਲਹ। (ਏਜ਼ਰ ਅਤੇ ਅਲਾਦ ਨੂੰ ਗਾਥ ਦੇ ਮੂਲ-ਜਨਮੀਆਂ ਨੇ ਮਾਰ ਦਿੱਤਾ, ਜਦੋਂ ਉਹ ਆਪਣੇ ਪਸ਼ੂਆਂ ਨੂੰ ਫੜਨ ਲਈ ਹੇਠਾਂ ਗਏ ਸਨ।

22ਉਹਨਾਂ ਦਾ ਪਿਤਾ ਇਫ਼ਰਾਈਮ ਉਹਨਾਂ ਲਈ ਬਹੁਤ ਦਿਨ ਸੋਗ ਕਰਦਾ ਰਿਹਾ ਅਤੇ ਉਹ ਦੇ ਰਿਸ਼ਤੇਦਾਰ ਉਸ ਨੂੰ ਦਿਲਾਸਾ ਦੇਣ ਆਏ।

23ਤਦ ਉਸ ਨੇ ਆਪਣੀ ਪਤਨੀ ਨਾਲ ਫੇਰ ਪ੍ਰੇਮ ਕੀਤਾ ਅਤੇ ਉਹ ਗਰਭਵਤੀ ਹੋ ਗਈ ਅਤੇ ਇੱਕ ਪੁੱਤਰ ਨੂੰ ਜਨਮ ਦਿੱਤਾ। ਉਸਨੇ ਉਸਦਾ ਨਾਮ ਬਰਿਯਾਹ ਰੱਖਿਆ, ਕਿਉਂਕਿ ਉਸਦੇ ਪਰਿਵਾਰ ਵਿੱਚ ਮੁਸੀਬਤ ਆਈ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.