1 ਇਤਿਹਾਸ 9

ਉਹ ਅਤੇ ਉਹਨਾਂ ਦੇ ਉੱਤਰਾਧਿਕਾਰੀ ਯਾਹਵੇਹ ਦੇ ਭਵਨ ਦੇ ਦਰਵਾਜ਼ਿਆਂ ਦੀ ਰਾਖੀ ਕਰਦੇ ਸਨ, ਜਿਸ ਨੂੰ ਮੰਡਲੀ ਦਾ ਤੰਬੂ ਕਿਹਾ ਜਾਂਦਾ ਸੀ।

1 Chronicles 9:23 (UKJV) So they and their children had the oversight of the gates of the house of the LORD, namely, the house of the tabernacle, by wards.

21ਮਸ਼ੇਲਮਯਾਹ ਦਾ ਪੁੱਤਰ ਜ਼ਕਰਯਾਹ ਮੰਡਲੀ ਦੇ ਤੰਬੂ ਦੇ ਪ੍ਰਵੇਸ਼ ਦੁਆਰ ਦਾ ਦਰਬਾਨ ਸੀ।

22ਜਿੰਨੇ ਦਰਵਾਜ਼ਿਆਂ ਦੇ ਦਰਬਾਨ ਹੋਣ ਲਈ ਚੁਣੇ ਗਏ ਉਹ ਦੋ ਸੌ ਬਾਰਾਂ ਸਨ। ਇਹ ਆਪਣੀਆਂ ਕੁਲਪੱਤ੍ਰੀਆਂ ਅਨੁਸਾਰ ਆਪਣਿਆਂ ਪਿੰਡਾਂ ਵਿੱਚ ਗਿਣੇ ਹੋਏ ਸਨ। ਜਿਨ੍ਹਾਂ ਨੂੰ ਦਾਵੀਦ ਤੇ ਸਮੂਏਲ ਦਰਸ਼ੀ ਨੇ ਉਨ੍ਹਾਂ ਦੀ ਮਿੱਥੀ ਹੋਈ ਜ਼ਿੰਮੇਵਾਰੀ ਉੱਤੇ ਥਾਪਿਆ।

23ਉਹ ਅਤੇ ਉਹਨਾਂ ਦੇ ਉੱਤਰਾਧਿਕਾਰੀ ਯਾਹਵੇਹ ਦੇ ਭਵਨ ਦੇ ਦਰਵਾਜ਼ਿਆਂ ਦੀ ਰਾਖੀ ਕਰਦੇ ਸਨ, ਜਿਸ ਨੂੰ ਮੰਡਲੀ ਦਾ ਤੰਬੂ ਕਿਹਾ ਜਾਂਦਾ ਸੀ।

24ਦਰਬਾਨ ਚਾਰੇ ਪਾਸੇ ਸਨ: ਪੂਰਬ, ਪੱਛਮ, ਉੱਤਰ ਅਤੇ ਦੱਖਣ।

25ਉਹਨਾਂ ਦੇ ਪਿੰਡਾਂ ਵਿੱਚ ਉਹਨਾਂ ਦੇ ਸਾਥੀ ਲੇਵੀਆਂ ਨੂੰ ਸਮੇਂ-ਸਮੇਂ ਉੱਤੇ ਆਉਣਾ ਪੈਂਦਾ ਸੀ ਅਤੇ ਸੱਤ ਦਿਨਾਂ ਦੀ ਮਿਆਦ ਲਈ ਆਪਣੇ ਕੰਮ ਸਾਂਝੇ ਕਰਨੇ ਪੈਂਦੇ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.