19ਸ਼ੱਲੂਮ ਕੋਰੇ ਦਾ ਪੁੱਤਰ, ਅਬਯਾਸਾਫ਼ ਦਾ ਪੁੱਤਰ, ਕੋਰਾਹ ਦਾ ਪੁੱਤਰ ਅਤੇ ਉਹ ਦੇ ਪਰਿਵਾਰ ਵਿੱਚੋਂ ਉਸਦੇ ਸਾਥੀ ਦਰਬਾਨ (ਕੋਰਾਹੀਆਂ) ਤੰਬੂ ਦੀਆਂ ਚੌਂਕਾਂ ਦੀ ਰਾਖੀ ਕਰਨ ਲਈ ਜ਼ਿੰਮੇਵਾਰ ਸਨ ਜਿਵੇਂ ਉਹਨਾਂ ਦੇ ਪੁਰਖਿਆਂ ਨੇ ਤੰਬੂ ਦੀ ਰਾਖੀ ਕੀਤੀ ਸੀ। ਯਾਹਵੇਹ ਦੇ ਨਿਵਾਸ ਲਈ ਪ੍ਰਵੇਸ਼ ਦੁਆਰ।
20ਪਹਿਲੇ ਸਮਿਆਂ ਵਿੱਚ ਅਲਆਜ਼ਾਰ ਦਾ ਪੁੱਤਰ ਫੀਨਹਾਸ ਦਰਬਾਨਾਂ ਦਾ ਅਧਿਕਾਰੀ ਸੀ ਅਤੇ ਯਾਹਵੇਹ ਉਸ ਦੇ ਨਾਲ ਸੀ।
21ਮਸ਼ੇਲਮਯਾਹ ਦਾ ਪੁੱਤਰ ਜ਼ਕਰਯਾਹ ਮੰਡਲੀ ਦੇ ਤੰਬੂ ਦੇ ਪ੍ਰਵੇਸ਼ ਦੁਆਰ ਦਾ ਦਰਬਾਨ ਸੀ।
22ਜਿੰਨੇ ਦਰਵਾਜ਼ਿਆਂ ਦੇ ਦਰਬਾਨ ਹੋਣ ਲਈ ਚੁਣੇ ਗਏ ਉਹ ਦੋ ਸੌ ਬਾਰਾਂ ਸਨ। ਇਹ ਆਪਣੀਆਂ ਕੁਲਪੱਤ੍ਰੀਆਂ ਅਨੁਸਾਰ ਆਪਣਿਆਂ ਪਿੰਡਾਂ ਵਿੱਚ ਗਿਣੇ ਹੋਏ ਸਨ। ਜਿਨ੍ਹਾਂ ਨੂੰ ਦਾਵੀਦ ਤੇ ਸਮੂਏਲ ਦਰਸ਼ੀ ਨੇ ਉਨ੍ਹਾਂ ਦੀ ਮਿੱਥੀ ਹੋਈ ਜ਼ਿੰਮੇਵਾਰੀ ਉੱਤੇ ਥਾਪਿਆ।
23ਉਹ ਅਤੇ ਉਹਨਾਂ ਦੇ ਉੱਤਰਾਧਿਕਾਰੀ ਯਾਹਵੇਹ ਦੇ ਭਵਨ ਦੇ ਦਰਵਾਜ਼ਿਆਂ ਦੀ ਰਾਖੀ ਕਰਦੇ ਸਨ, ਜਿਸ ਨੂੰ ਮੰਡਲੀ ਦਾ ਤੰਬੂ ਕਿਹਾ ਜਾਂਦਾ ਸੀ।