1 ਇਤਿਹਾਸ 9

ਉਹ ਰਾਤ ਪਰਮੇਸ਼ਵਰ ਦੇ ਘਰ ਦੇ ਆਲੇ-ਦੁਆਲੇ ਬਿਤਾਉਣਗੇ, ਕਿਉਂਕਿ ਉਹਨਾਂ ਨੇ ਉਸ ਦੀ ਰਾਖੀ ਕਰਨੀ ਸੀ ਅਤੇ ਹਰ ਸਵੇਰ ਇਸ ਨੂੰ ਖੋਲ੍ਹਣ ਦੀ ਚਾਬੀ ਉਹਨਾਂ ਕੋਲ ਸੀ।

1 Chronicles 9:27 (UKJV) And they lodged round about the house of God, because the charge was upon them, and the opening thereof every morning pertained to them.

25ਉਹਨਾਂ ਦੇ ਪਿੰਡਾਂ ਵਿੱਚ ਉਹਨਾਂ ਦੇ ਸਾਥੀ ਲੇਵੀਆਂ ਨੂੰ ਸਮੇਂ-ਸਮੇਂ ਉੱਤੇ ਆਉਣਾ ਪੈਂਦਾ ਸੀ ਅਤੇ ਸੱਤ ਦਿਨਾਂ ਦੀ ਮਿਆਦ ਲਈ ਆਪਣੇ ਕੰਮ ਸਾਂਝੇ ਕਰਨੇ ਪੈਂਦੇ ਸਨ।

26ਪਰ ਚਾਰ ਮੁੱਖ ਦਰਬਾਨ, ਜੋ ਲੇਵੀ ਸਨ, ਉਹ ਨੂੰ ਪਰਮੇਸ਼ਵਰ ਦੇ ਭਵਨ ਦੇ ਕਮਰਿਆਂ ਅਤੇ ਖਜ਼ਾਨਿਆਂ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ।

27ਉਹ ਰਾਤ ਪਰਮੇਸ਼ਵਰ ਦੇ ਘਰ ਦੇ ਆਲੇ-ਦੁਆਲੇ ਬਿਤਾਉਣਗੇ, ਕਿਉਂਕਿ ਉਹਨਾਂ ਨੇ ਉਸ ਦੀ ਰਾਖੀ ਕਰਨੀ ਸੀ ਅਤੇ ਹਰ ਸਵੇਰ ਇਸ ਨੂੰ ਖੋਲ੍ਹਣ ਦੀ ਚਾਬੀ ਉਹਨਾਂ ਕੋਲ ਸੀ।

28ਉਹਨਾਂ ਵਿੱਚੋਂ ਕੁਝ ਮੰਦਰ ਦੀ ਸੇਵਾ ਵਿੱਚ ਵਰਤੀਆਂ ਜਾਂਦੀਆਂ ਵਸਤਾਂ ਦੇ ਮੁੱਖੀਏ ਸਨ। ਉਹਨਾਂ ਨੇ ਉਹਨਾਂ ਨੂੰ ਗਿਣਿਆ ਜਦੋਂ ਉਹਨਾਂ ਨੂੰ ਅੰਦਰ ਲਿਆਂਦਾ ਗਿਆ ਅਤੇ ਜਦੋਂ ਉਹਨਾਂ ਨੂੰ ਬਾਹਰ ਕੱਢਿਆ ਗਿਆ।

29ਹੋਰਾਂ ਨੂੰ ਪਵਿੱਤਰ ਅਸਥਾਨ ਦੇ ਸਮਾਨ ਅਤੇ ਹੋਰ ਸਾਰੀਆਂ ਵਸਤਾਂ, ਨਾਲੇ ਖਾਸ ਆਟਾ ਅਤੇ ਮੈਅ ਅਤੇ ਜ਼ੈਤੂਨ ਦਾ ਤੇਲ, ਧੂਪ ਅਤੇ ਮਸਾਲੇ ਦੀ ਦੇਖਭਾਲ ਲਈ ਨਿਯੁਕਤ ਕੀਤਾ ਗਿਆ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.