1 ਇਤਿਹਾਸ 9

ਹੋਰਾਂ ਨੂੰ ਪਵਿੱਤਰ ਅਸਥਾਨ ਦੇ ਸਮਾਨ ਅਤੇ ਹੋਰ ਸਾਰੀਆਂ ਵਸਤਾਂ, ਨਾਲੇ ਖਾਸ ਆਟਾ ਅਤੇ ਮੈਅ ਅਤੇ ਜ਼ੈਤੂਨ ਦਾ ਤੇਲ, ਧੂਪ ਅਤੇ ਮਸਾਲੇ ਦੀ ਦੇਖਭਾਲ ਲਈ ਨਿਯੁਕਤ ਕੀਤਾ ਗਿਆ ਸੀ।

1 Chronicles 9:29 (UKJV) Some of them also were appointed to oversee the vessels, and all the instruments of the sanctuary, and the fine flour, and the wine, and the oil, and the frankincense, and the spices.

27ਉਹ ਰਾਤ ਪਰਮੇਸ਼ਵਰ ਦੇ ਘਰ ਦੇ ਆਲੇ-ਦੁਆਲੇ ਬਿਤਾਉਣਗੇ, ਕਿਉਂਕਿ ਉਹਨਾਂ ਨੇ ਉਸ ਦੀ ਰਾਖੀ ਕਰਨੀ ਸੀ ਅਤੇ ਹਰ ਸਵੇਰ ਇਸ ਨੂੰ ਖੋਲ੍ਹਣ ਦੀ ਚਾਬੀ ਉਹਨਾਂ ਕੋਲ ਸੀ।

28ਉਹਨਾਂ ਵਿੱਚੋਂ ਕੁਝ ਮੰਦਰ ਦੀ ਸੇਵਾ ਵਿੱਚ ਵਰਤੀਆਂ ਜਾਂਦੀਆਂ ਵਸਤਾਂ ਦੇ ਮੁੱਖੀਏ ਸਨ। ਉਹਨਾਂ ਨੇ ਉਹਨਾਂ ਨੂੰ ਗਿਣਿਆ ਜਦੋਂ ਉਹਨਾਂ ਨੂੰ ਅੰਦਰ ਲਿਆਂਦਾ ਗਿਆ ਅਤੇ ਜਦੋਂ ਉਹਨਾਂ ਨੂੰ ਬਾਹਰ ਕੱਢਿਆ ਗਿਆ।

29ਹੋਰਾਂ ਨੂੰ ਪਵਿੱਤਰ ਅਸਥਾਨ ਦੇ ਸਮਾਨ ਅਤੇ ਹੋਰ ਸਾਰੀਆਂ ਵਸਤਾਂ, ਨਾਲੇ ਖਾਸ ਆਟਾ ਅਤੇ ਮੈਅ ਅਤੇ ਜ਼ੈਤੂਨ ਦਾ ਤੇਲ, ਧੂਪ ਅਤੇ ਮਸਾਲੇ ਦੀ ਦੇਖਭਾਲ ਲਈ ਨਿਯੁਕਤ ਕੀਤਾ ਗਿਆ ਸੀ।

30ਪਰ ਕੁਝ ਜਾਜਕਾਂ ਨੇ ਮਸਾਲੇ ਰਲਾਉਣ ਦਾ ਧਿਆਨ ਰੱਖਿਆ।

31ਮੱਤਨਯਾਹ ਨਾਂ ਦੇ ਇੱਕ ਲੇਵੀ ਨੂੰ, ਕੋਰਾਹੀ ਸ਼ੱਲੂਮ ਦੇ ਜੇਠੇ ਪੁੱਤਰ ਨੂੰ ਭੇਟ ਦੀ ਰੋਟੀ ਪਕਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.