1 ਇਤਿਹਾਸ 9

ਮੱਤਨਯਾਹ ਨਾਂ ਦੇ ਇੱਕ ਲੇਵੀ ਨੂੰ, ਕੋਰਾਹੀ ਸ਼ੱਲੂਮ ਦੇ ਜੇਠੇ ਪੁੱਤਰ ਨੂੰ ਭੇਟ ਦੀ ਰੋਟੀ ਪਕਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ।

1 Chronicles 9:31 (UKJV) And Mattithiah, one of the Levites, who was the firstborn of Shallum the Korahite, had the set office over the things that were made in the pans.

29ਹੋਰਾਂ ਨੂੰ ਪਵਿੱਤਰ ਅਸਥਾਨ ਦੇ ਸਮਾਨ ਅਤੇ ਹੋਰ ਸਾਰੀਆਂ ਵਸਤਾਂ, ਨਾਲੇ ਖਾਸ ਆਟਾ ਅਤੇ ਮੈਅ ਅਤੇ ਜ਼ੈਤੂਨ ਦਾ ਤੇਲ, ਧੂਪ ਅਤੇ ਮਸਾਲੇ ਦੀ ਦੇਖਭਾਲ ਲਈ ਨਿਯੁਕਤ ਕੀਤਾ ਗਿਆ ਸੀ।

30ਪਰ ਕੁਝ ਜਾਜਕਾਂ ਨੇ ਮਸਾਲੇ ਰਲਾਉਣ ਦਾ ਧਿਆਨ ਰੱਖਿਆ।

31ਮੱਤਨਯਾਹ ਨਾਂ ਦੇ ਇੱਕ ਲੇਵੀ ਨੂੰ, ਕੋਰਾਹੀ ਸ਼ੱਲੂਮ ਦੇ ਜੇਠੇ ਪੁੱਤਰ ਨੂੰ ਭੇਟ ਦੀ ਰੋਟੀ ਪਕਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ।

32ਕੁਝ ਕੋਹਾਥੀ, ਉਹਨਾਂ ਦੇ ਸੰਗੀ ਲੇਵੀ, ਹਰ ਸਬਤ ਦੇ ਦਿਨ ਮੇਜ਼ ਉੱਤੇ ਰੱਖੀ ਰੋਟੀ ਤਿਆਰ ਕਰਨ ਦੇ ਮੁਖੀਏ ਸਨ।

33ਜਿਹੜੇ ਸੰਗੀਤਕਾਰ ਸਨ, ਲੇਵੀਆਂ ਦੇ ਘਰਾਣਿਆਂ ਦੇ ਮੁਖੀਏ ਸਨ, ਉਹ ਮੰਦਰ ਦੇ ਕਮਰਿਆਂ ਵਿੱਚ ਰਹਿੰਦੇ ਸਨ ਅਤੇ ਹੋਰ ਕੰਮਾਂ ਤੋਂ ਮੁਕਤ ਸਨ ਕਿਉਂਕਿ ਉਹ ਦਿਨ ਰਾਤ ਕੰਮ ਕਰਨ ਲਈ ਜ਼ਿੰਮੇਵਾਰ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.