1 ਇਤਿਹਾਸ 9

ਪਰ ਕੁਝ ਜਾਜਕਾਂ ਨੇ ਮਸਾਲੇ ਰਲਾਉਣ ਦਾ ਧਿਆਨ ਰੱਖਿਆ।

1 Chronicles 9:30 (UKJV) And some of the sons of the priests made the ointment of the spices.

28ਉਹਨਾਂ ਵਿੱਚੋਂ ਕੁਝ ਮੰਦਰ ਦੀ ਸੇਵਾ ਵਿੱਚ ਵਰਤੀਆਂ ਜਾਂਦੀਆਂ ਵਸਤਾਂ ਦੇ ਮੁੱਖੀਏ ਸਨ। ਉਹਨਾਂ ਨੇ ਉਹਨਾਂ ਨੂੰ ਗਿਣਿਆ ਜਦੋਂ ਉਹਨਾਂ ਨੂੰ ਅੰਦਰ ਲਿਆਂਦਾ ਗਿਆ ਅਤੇ ਜਦੋਂ ਉਹਨਾਂ ਨੂੰ ਬਾਹਰ ਕੱਢਿਆ ਗਿਆ।

29ਹੋਰਾਂ ਨੂੰ ਪਵਿੱਤਰ ਅਸਥਾਨ ਦੇ ਸਮਾਨ ਅਤੇ ਹੋਰ ਸਾਰੀਆਂ ਵਸਤਾਂ, ਨਾਲੇ ਖਾਸ ਆਟਾ ਅਤੇ ਮੈਅ ਅਤੇ ਜ਼ੈਤੂਨ ਦਾ ਤੇਲ, ਧੂਪ ਅਤੇ ਮਸਾਲੇ ਦੀ ਦੇਖਭਾਲ ਲਈ ਨਿਯੁਕਤ ਕੀਤਾ ਗਿਆ ਸੀ।

30ਪਰ ਕੁਝ ਜਾਜਕਾਂ ਨੇ ਮਸਾਲੇ ਰਲਾਉਣ ਦਾ ਧਿਆਨ ਰੱਖਿਆ।

31ਮੱਤਨਯਾਹ ਨਾਂ ਦੇ ਇੱਕ ਲੇਵੀ ਨੂੰ, ਕੋਰਾਹੀ ਸ਼ੱਲੂਮ ਦੇ ਜੇਠੇ ਪੁੱਤਰ ਨੂੰ ਭੇਟ ਦੀ ਰੋਟੀ ਪਕਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ।

32ਕੁਝ ਕੋਹਾਥੀ, ਉਹਨਾਂ ਦੇ ਸੰਗੀ ਲੇਵੀ, ਹਰ ਸਬਤ ਦੇ ਦਿਨ ਮੇਜ਼ ਉੱਤੇ ਰੱਖੀ ਰੋਟੀ ਤਿਆਰ ਕਰਨ ਦੇ ਮੁਖੀਏ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.