1 ਇਤਿਹਾਸ 9

ਉਹਨਾਂ ਵਿੱਚੋਂ ਕੁਝ ਮੰਦਰ ਦੀ ਸੇਵਾ ਵਿੱਚ ਵਰਤੀਆਂ ਜਾਂਦੀਆਂ ਵਸਤਾਂ ਦੇ ਮੁੱਖੀਏ ਸਨ। ਉਹਨਾਂ ਨੇ ਉਹਨਾਂ ਨੂੰ ਗਿਣਿਆ ਜਦੋਂ ਉਹਨਾਂ ਨੂੰ ਅੰਦਰ ਲਿਆਂਦਾ ਗਿਆ ਅਤੇ ਜਦੋਂ ਉਹਨਾਂ ਨੂੰ ਬਾਹਰ ਕੱਢਿਆ ਗਿਆ।

1 Chronicles 9:28 (UKJV) And certain of them had the charge of the ministering vessels, that they should bring them in and out by tale.

26ਪਰ ਚਾਰ ਮੁੱਖ ਦਰਬਾਨ, ਜੋ ਲੇਵੀ ਸਨ, ਉਹ ਨੂੰ ਪਰਮੇਸ਼ਵਰ ਦੇ ਭਵਨ ਦੇ ਕਮਰਿਆਂ ਅਤੇ ਖਜ਼ਾਨਿਆਂ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ।

27ਉਹ ਰਾਤ ਪਰਮੇਸ਼ਵਰ ਦੇ ਘਰ ਦੇ ਆਲੇ-ਦੁਆਲੇ ਬਿਤਾਉਣਗੇ, ਕਿਉਂਕਿ ਉਹਨਾਂ ਨੇ ਉਸ ਦੀ ਰਾਖੀ ਕਰਨੀ ਸੀ ਅਤੇ ਹਰ ਸਵੇਰ ਇਸ ਨੂੰ ਖੋਲ੍ਹਣ ਦੀ ਚਾਬੀ ਉਹਨਾਂ ਕੋਲ ਸੀ।

28ਉਹਨਾਂ ਵਿੱਚੋਂ ਕੁਝ ਮੰਦਰ ਦੀ ਸੇਵਾ ਵਿੱਚ ਵਰਤੀਆਂ ਜਾਂਦੀਆਂ ਵਸਤਾਂ ਦੇ ਮੁੱਖੀਏ ਸਨ। ਉਹਨਾਂ ਨੇ ਉਹਨਾਂ ਨੂੰ ਗਿਣਿਆ ਜਦੋਂ ਉਹਨਾਂ ਨੂੰ ਅੰਦਰ ਲਿਆਂਦਾ ਗਿਆ ਅਤੇ ਜਦੋਂ ਉਹਨਾਂ ਨੂੰ ਬਾਹਰ ਕੱਢਿਆ ਗਿਆ।

29ਹੋਰਾਂ ਨੂੰ ਪਵਿੱਤਰ ਅਸਥਾਨ ਦੇ ਸਮਾਨ ਅਤੇ ਹੋਰ ਸਾਰੀਆਂ ਵਸਤਾਂ, ਨਾਲੇ ਖਾਸ ਆਟਾ ਅਤੇ ਮੈਅ ਅਤੇ ਜ਼ੈਤੂਨ ਦਾ ਤੇਲ, ਧੂਪ ਅਤੇ ਮਸਾਲੇ ਦੀ ਦੇਖਭਾਲ ਲਈ ਨਿਯੁਕਤ ਕੀਤਾ ਗਿਆ ਸੀ।

30ਪਰ ਕੁਝ ਜਾਜਕਾਂ ਨੇ ਮਸਾਲੇ ਰਲਾਉਣ ਦਾ ਧਿਆਨ ਰੱਖਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.