9ਆਪਣੇ ਆਤਮਾ ਵਿੱਚ ਜਲਦੀ ਗੁੱਸੇ ਨਾ ਹੋ, ਕਿਉਂ ਜੋ ਕ੍ਰੋਧ ਮੂਰਖਾਂ ਦੀ ਗੋਦ ਵਿੱਚ ਰਹਿੰਦਾ ਹੈ।
10ਇਹ ਨਾ ਕਹੋ, “ਪੁਰਾਣੇ ਦਿਨ ਇਨ੍ਹਾਂ ਨਾਲੋਂ ਚੰਗੇ ਕਿਉਂ ਸਨ?” ਕਿਉਂਕਿ ਅਜਿਹੇ ਸਵਾਲ ਪੁੱਛਣਾ ਅਕਲਮੰਦੀ ਦੀ ਗੱਲ ਨਹੀਂ ਹੈ।
11ਬੁੱਧ ਵਿਰਾਸਤ ਵਾਂਗ ਇੱਕ ਚੰਗੀ ਚੀਜ਼ ਹੈ, ਅਤੇ ਸੂਰਜ ਨੂੰ ਵੇਖਣ ਵਾਲਿਆਂ ਲਈ ਲਾਭਦਾਇਕ ਹੈ।
12ਬੁੱਧ ਇੱਕ ਆਸਰਾ ਹੈ ਜਿਵੇਂ ਪੈਸਾ ਇੱਕ ਸਹਾਰਾ ਹੈ, ਪਰ ਗਿਆਨ ਦਾ ਫ਼ਾਇਦਾ ਇਹ ਹੈ ਜੋ ਬੁੱਧ ਉਹਨਾਂ ਦੀ ਰਾਖੀ ਕਰਦੀ ਹੈ ਜਿਨ੍ਹਾਂ ਕੋਲ ਇਹ ਹੈ।
13ਧਿਆਨ ਦਿਓ ਕਿ ਪਰਮੇਸ਼ਵਰ ਨੇ ਕੀ ਕੀਤਾ ਹੈ, ਕੌਣ ਸਿੱਧਾ ਕਰ ਸਕਦਾ ਹੈ ਜਿਸ ਨੂੰ ਉਸਨੇ ਟੇਢਾ ਬਣਾਇਆ ਹੈ?