10ਇਹ ਨਾ ਕਹੋ, “ਪੁਰਾਣੇ ਦਿਨ ਇਨ੍ਹਾਂ ਨਾਲੋਂ ਚੰਗੇ ਕਿਉਂ ਸਨ?” ਕਿਉਂਕਿ ਅਜਿਹੇ ਸਵਾਲ ਪੁੱਛਣਾ ਅਕਲਮੰਦੀ ਦੀ ਗੱਲ ਨਹੀਂ ਹੈ।
11ਬੁੱਧ ਵਿਰਾਸਤ ਵਾਂਗ ਇੱਕ ਚੰਗੀ ਚੀਜ਼ ਹੈ, ਅਤੇ ਸੂਰਜ ਨੂੰ ਵੇਖਣ ਵਾਲਿਆਂ ਲਈ ਲਾਭਦਾਇਕ ਹੈ।
12ਬੁੱਧ ਇੱਕ ਆਸਰਾ ਹੈ ਜਿਵੇਂ ਪੈਸਾ ਇੱਕ ਸਹਾਰਾ ਹੈ, ਪਰ ਗਿਆਨ ਦਾ ਫ਼ਾਇਦਾ ਇਹ ਹੈ ਜੋ ਬੁੱਧ ਉਹਨਾਂ ਦੀ ਰਾਖੀ ਕਰਦੀ ਹੈ ਜਿਨ੍ਹਾਂ ਕੋਲ ਇਹ ਹੈ।
13ਧਿਆਨ ਦਿਓ ਕਿ ਪਰਮੇਸ਼ਵਰ ਨੇ ਕੀ ਕੀਤਾ ਹੈ, ਕੌਣ ਸਿੱਧਾ ਕਰ ਸਕਦਾ ਹੈ ਜਿਸ ਨੂੰ ਉਸਨੇ ਟੇਢਾ ਬਣਾਇਆ ਹੈ?
14ਖੁਸ਼ਹਾਲੀ ਦੇ ਦਿਨ ਵਿੱਚ ਖੁਸ਼ ਹੋ ਪਰ ਜਦੋਂ ਸਮਾਂ ਮਾੜਾ ਹੋਵੇ ਤਾਂ ਇਹ ਵਿਚਾਰ ਕਰੋ, ਕਿ ਦੋਵੇਂ ਹੀ ਪਰਮੇਸ਼ਵਰ ਦੇ ਬਣਾਏ ਹੋਏ ਹਨ। ਇਸ ਲਈ ਕੋਈ ਵੀ ਆਪਣੇ ਭਵਿੱਖ ਬਾਰੇ ਕੁਝ ਨਹੀਂ ਲੱਭ ਸਕਦਾ।