7ਲੁੱਟ-ਖਸੁੱਟ ਬੁੱਧੀਮਾਨ ਵਿਅਕਤੀ ਨੂੰ ਮੂਰਖ ਬਣਾ ਦਿੰਦੀ ਹੈ, ਅਤੇ ਰਿਸ਼ਵਤ ਦਿਲ ਨੂੰ ਭ੍ਰਿਸ਼ਟ ਕਰ ਦਿੰਦੀ ਹੈ।
8ਕਿਸੇ ਗੱਲ ਦਾ ਅੰਤ ਉਸ ਦੀ ਸ਼ੁਰੂਆਤ ਨਾਲੋਂ ਚੰਗਾ ਹੈ, ਅਤੇ ਸਬਰ ਹੰਕਾਰ ਨਾਲੋਂ ਚੰਗਾ ਹੈ।
9ਆਪਣੇ ਆਤਮਾ ਵਿੱਚ ਜਲਦੀ ਗੁੱਸੇ ਨਾ ਹੋ, ਕਿਉਂ ਜੋ ਕ੍ਰੋਧ ਮੂਰਖਾਂ ਦੀ ਗੋਦ ਵਿੱਚ ਰਹਿੰਦਾ ਹੈ।
10ਇਹ ਨਾ ਕਹੋ, “ਪੁਰਾਣੇ ਦਿਨ ਇਨ੍ਹਾਂ ਨਾਲੋਂ ਚੰਗੇ ਕਿਉਂ ਸਨ?” ਕਿਉਂਕਿ ਅਜਿਹੇ ਸਵਾਲ ਪੁੱਛਣਾ ਅਕਲਮੰਦੀ ਦੀ ਗੱਲ ਨਹੀਂ ਹੈ।
11ਬੁੱਧ ਵਿਰਾਸਤ ਵਾਂਗ ਇੱਕ ਚੰਗੀ ਚੀਜ਼ ਹੈ, ਅਤੇ ਸੂਰਜ ਨੂੰ ਵੇਖਣ ਵਾਲਿਆਂ ਲਈ ਲਾਭਦਾਇਕ ਹੈ।