ਉਪਦੇਸ਼ਕ 7

ਆਪਣੇ ਇਸ ਵਿਅਰਥ ਜੀਵਨ ਵਿੱਚ ਮੈਂ ਇਹ ਦੋਵੇਂ ਵੇਖੇ ਹਨ, ਧਰਮੀ ਆਪਣੀ ਧਾਰਮਿਕਤਾ ਵਿੱਚ ਨਾਸ ਹੁੰਦੇ ਜਾਂਦੇ ਹਨ, ਅਤੇ ਦੁਸ਼ਟ ਆਪਣੀ ਬੁਰਾਈ ਵਿੱਚ ਲੰਬੇ ਸਮੇਂ ਤੱਕ ਜੀਉਂਦੇ ਰਹਿੰਦੇ ਹਨ।

Ecclesiastes 7:15 (UKJV) All things have I seen in the days of my vanity: there is a just man that perishes in his righteousness, and there is a wicked man that prolongs his life in his wickedness.

13ਧਿਆਨ ਦਿਓ ਕਿ ਪਰਮੇਸ਼ਵਰ ਨੇ ਕੀ ਕੀਤਾ ਹੈ, ਕੌਣ ਸਿੱਧਾ ਕਰ ਸਕਦਾ ਹੈ ਜਿਸ ਨੂੰ ਉਸਨੇ ਟੇਢਾ ਬਣਾਇਆ ਹੈ?

14ਖੁਸ਼ਹਾਲੀ ਦੇ ਦਿਨ ਵਿੱਚ ਖੁਸ਼ ਹੋ ਪਰ ਜਦੋਂ ਸਮਾਂ ਮਾੜਾ ਹੋਵੇ ਤਾਂ ਇਹ ਵਿਚਾਰ ਕਰੋ, ਕਿ ਦੋਵੇਂ ਹੀ ਪਰਮੇਸ਼ਵਰ ਦੇ ਬਣਾਏ ਹੋਏ ਹਨ। ਇਸ ਲਈ ਕੋਈ ਵੀ ਆਪਣੇ ਭਵਿੱਖ ਬਾਰੇ ਕੁਝ ਨਹੀਂ ਲੱਭ ਸਕਦਾ।

15ਆਪਣੇ ਇਸ ਵਿਅਰਥ ਜੀਵਨ ਵਿੱਚ ਮੈਂ ਇਹ ਦੋਵੇਂ ਵੇਖੇ ਹਨ, ਧਰਮੀ ਆਪਣੀ ਧਾਰਮਿਕਤਾ ਵਿੱਚ ਨਾਸ ਹੁੰਦੇ ਜਾਂਦੇ ਹਨ, ਅਤੇ ਦੁਸ਼ਟ ਆਪਣੀ ਬੁਰਾਈ ਵਿੱਚ ਲੰਬੇ ਸਮੇਂ ਤੱਕ ਜੀਉਂਦੇ ਰਹਿੰਦੇ ਹਨ।

16ਬਹੁਤ ਧਰਮੀ ਨਾ ਬਣੋ, ਨਾ ਹੀ ਬਹੁਤੇ ਬੁੱਧਵਾਨ ਹੋਵੋ, ਆਪਣੇ ਆਪ ਨੂੰ ਨਾਸ਼ ਕਰਨ ਦੀ ਕੀ ਲੋੜ ਹੈ?

17ਵਧੀਕ ਦੁਸ਼ਟ ਨਾ ਬਣ ਅਤੇ ਮੂਰਖ ਵੀ ਨਾ ਬਣ, ਤੂੰ ਆਪਣੇ ਸਮੇਂ ਤੋਂ ਪਹਿਲਾਂ ਕਿਉਂ ਮਰੇ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.