15ਆਪਣੇ ਇਸ ਵਿਅਰਥ ਜੀਵਨ ਵਿੱਚ ਮੈਂ ਇਹ ਦੋਵੇਂ ਵੇਖੇ ਹਨ, ਧਰਮੀ ਆਪਣੀ ਧਾਰਮਿਕਤਾ ਵਿੱਚ ਨਾਸ ਹੁੰਦੇ ਜਾਂਦੇ ਹਨ, ਅਤੇ ਦੁਸ਼ਟ ਆਪਣੀ ਬੁਰਾਈ ਵਿੱਚ ਲੰਬੇ ਸਮੇਂ ਤੱਕ ਜੀਉਂਦੇ ਰਹਿੰਦੇ ਹਨ।
16ਬਹੁਤ ਧਰਮੀ ਨਾ ਬਣੋ, ਨਾ ਹੀ ਬਹੁਤੇ ਬੁੱਧਵਾਨ ਹੋਵੋ, ਆਪਣੇ ਆਪ ਨੂੰ ਨਾਸ਼ ਕਰਨ ਦੀ ਕੀ ਲੋੜ ਹੈ?
17ਵਧੀਕ ਦੁਸ਼ਟ ਨਾ ਬਣ ਅਤੇ ਮੂਰਖ ਵੀ ਨਾ ਬਣ, ਤੂੰ ਆਪਣੇ ਸਮੇਂ ਤੋਂ ਪਹਿਲਾਂ ਕਿਉਂ ਮਰੇ?
18ਇੱਕ ਨੂੰ ਸਮਝਣਾ ਅਤੇ ਦੂਜੇ ਨੂੰ ਨਾ ਛੱਡਣਾ ਚੰਗਾ ਹੈ, ਜੋ ਕੋਈ ਪਰਮੇਸ਼ਵਰ ਤੋਂ ਡਰਦਾ ਹੈ ਉਹ ਸਾਰੀਆਂ ਹੱਦਾਂ ਤੋਂ ਬਚੇਗਾ।
19ਸਿਆਣਪ ਇੱਕ ਬੁੱਧੀਮਾਨ ਵਿਅਕਤੀ ਨੂੰ ਇੱਕ ਸ਼ਹਿਰ ਵਿੱਚ ਦਸ ਸ਼ਾਸਕਾਂ ਨਾਲੋਂ ਵੱਧ ਸ਼ਕਤੀਸ਼ਾਲੀ ਬਣਾਉਂਦੀ ਹੈ।