ਉਪਦੇਸ਼ਕ 7

ਸਿਆਣਪ ਇੱਕ ਬੁੱਧੀਮਾਨ ਵਿਅਕਤੀ ਨੂੰ ਇੱਕ ਸ਼ਹਿਰ ਵਿੱਚ ਦਸ ਸ਼ਾਸਕਾਂ ਨਾਲੋਂ ਵੱਧ ਸ਼ਕਤੀਸ਼ਾਲੀ ਬਣਾਉਂਦੀ ਹੈ।

Ecclesiastes 7:19 (UKJV) Wisdom strengthens the wise more than ten mighty men which are in the city.

17ਵਧੀਕ ਦੁਸ਼ਟ ਨਾ ਬਣ ਅਤੇ ਮੂਰਖ ਵੀ ਨਾ ਬਣ, ਤੂੰ ਆਪਣੇ ਸਮੇਂ ਤੋਂ ਪਹਿਲਾਂ ਕਿਉਂ ਮਰੇ?

18ਇੱਕ ਨੂੰ ਸਮਝਣਾ ਅਤੇ ਦੂਜੇ ਨੂੰ ਨਾ ਛੱਡਣਾ ਚੰਗਾ ਹੈ, ਜੋ ਕੋਈ ਪਰਮੇਸ਼ਵਰ ਤੋਂ ਡਰਦਾ ਹੈ ਉਹ ਸਾਰੀਆਂ ਹੱਦਾਂ ਤੋਂ ਬਚੇਗਾ।

19ਸਿਆਣਪ ਇੱਕ ਬੁੱਧੀਮਾਨ ਵਿਅਕਤੀ ਨੂੰ ਇੱਕ ਸ਼ਹਿਰ ਵਿੱਚ ਦਸ ਸ਼ਾਸਕਾਂ ਨਾਲੋਂ ਵੱਧ ਸ਼ਕਤੀਸ਼ਾਲੀ ਬਣਾਉਂਦੀ ਹੈ।

20ਸੱਚ-ਮੁੱਚ ਧਰਤੀ ਉੱਤੇ ਕੋਈ ਵੀ ਅਜਿਹਾ ਨਹੀਂ ਜੋ ਧਰਮੀ ਹੈ, ਜੋ ਭਲਿਆਈ ਹੀ ਕਰੇ ਅਤੇ ਪਾਪ ਨਾ ਕਰੇ।

21ਲੋਕਾਂ ਦੀਆ ਗੱਲਾਂ ਵੱਲ ਧਿਆਨ ਨਾ ਦੇ, ਜਾਂ ਤੁਸੀਂ ਆਪਣੇ ਸੇਵਕ ਨੂੰ ਤੁਹਾਨੂੰ ਸਰਾਪ ਦਿੰਦੇ ਨਹੀਂ ਸੁਣੋਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.