ਉਪਦੇਸ਼ਕ 7

ਇੱਕ ਨੂੰ ਸਮਝਣਾ ਅਤੇ ਦੂਜੇ ਨੂੰ ਨਾ ਛੱਡਣਾ ਚੰਗਾ ਹੈ, ਜੋ ਕੋਈ ਪਰਮੇਸ਼ਵਰ ਤੋਂ ਡਰਦਾ ਹੈ ਉਹ ਸਾਰੀਆਂ ਹੱਦਾਂ ਤੋਂ ਬਚੇਗਾ।

Ecclesiastes 7:18 (UKJV) It is good that you should take hold of this; yea, also from this withdraw not yours hand: for he that fears God shall come out of them all.

16ਬਹੁਤ ਧਰਮੀ ਨਾ ਬਣੋ, ਨਾ ਹੀ ਬਹੁਤੇ ਬੁੱਧਵਾਨ ਹੋਵੋ, ਆਪਣੇ ਆਪ ਨੂੰ ਨਾਸ਼ ਕਰਨ ਦੀ ਕੀ ਲੋੜ ਹੈ?

17ਵਧੀਕ ਦੁਸ਼ਟ ਨਾ ਬਣ ਅਤੇ ਮੂਰਖ ਵੀ ਨਾ ਬਣ, ਤੂੰ ਆਪਣੇ ਸਮੇਂ ਤੋਂ ਪਹਿਲਾਂ ਕਿਉਂ ਮਰੇ?

18ਇੱਕ ਨੂੰ ਸਮਝਣਾ ਅਤੇ ਦੂਜੇ ਨੂੰ ਨਾ ਛੱਡਣਾ ਚੰਗਾ ਹੈ, ਜੋ ਕੋਈ ਪਰਮੇਸ਼ਵਰ ਤੋਂ ਡਰਦਾ ਹੈ ਉਹ ਸਾਰੀਆਂ ਹੱਦਾਂ ਤੋਂ ਬਚੇਗਾ।

19ਸਿਆਣਪ ਇੱਕ ਬੁੱਧੀਮਾਨ ਵਿਅਕਤੀ ਨੂੰ ਇੱਕ ਸ਼ਹਿਰ ਵਿੱਚ ਦਸ ਸ਼ਾਸਕਾਂ ਨਾਲੋਂ ਵੱਧ ਸ਼ਕਤੀਸ਼ਾਲੀ ਬਣਾਉਂਦੀ ਹੈ।

20ਸੱਚ-ਮੁੱਚ ਧਰਤੀ ਉੱਤੇ ਕੋਈ ਵੀ ਅਜਿਹਾ ਨਹੀਂ ਜੋ ਧਰਮੀ ਹੈ, ਜੋ ਭਲਿਆਈ ਹੀ ਕਰੇ ਅਤੇ ਪਾਪ ਨਾ ਕਰੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.