20ਸੱਚ-ਮੁੱਚ ਧਰਤੀ ਉੱਤੇ ਕੋਈ ਵੀ ਅਜਿਹਾ ਨਹੀਂ ਜੋ ਧਰਮੀ ਹੈ, ਜੋ ਭਲਿਆਈ ਹੀ ਕਰੇ ਅਤੇ ਪਾਪ ਨਾ ਕਰੇ।
21ਲੋਕਾਂ ਦੀਆ ਗੱਲਾਂ ਵੱਲ ਧਿਆਨ ਨਾ ਦੇ, ਜਾਂ ਤੁਸੀਂ ਆਪਣੇ ਸੇਵਕ ਨੂੰ ਤੁਹਾਨੂੰ ਸਰਾਪ ਦਿੰਦੇ ਨਹੀਂ ਸੁਣੋਗੇ।
22ਕਿਉਂਕਿ ਤੂੰ ਆਪਣੇ ਦਿਲ ਵਿੱਚ ਜਾਣਦਾ ਹੈ ਕਿ ਤੂੰ ਕਈ ਵਾਰ ਦੂਜਿਆਂ ਨੂੰ ਸਰਾਪ ਦਿੱਤਾ ਹੈ।
23ਇਹ ਸਭ ਮੈਂ ਬੁੱਧ ਦੁਆਰਾ ਪਰਖਿਆ ਅਤੇ ਮੈਂ ਕਿਹਾ, “ਮੈਂ ਬੁੱਧਵਾਨ ਬਣਨ ਲਈ ਦ੍ਰਿੜ ਹਾਂ” ਪਰ ਇਹ ਗੱਲ ਮੇਰੇ ਪਹੁੰਚ ਤੋਂ ਬਾਹਰ ਹੈ।
24ਜੋ ਵੀ ਮੌਜੂਦ ਹੈ ਉਹ ਬਹੁਤ ਦੂਰ ਅਤੇ ਸਭ ਤੋਂ ਡੂੰਘਾ ਹੈ, ਉਸ ਨੂੰ ਕੌਣ ਖੋਜ ਸਕਦਾ ਹੈ?