ਉਪਦੇਸ਼ਕ 7

ਇਹ ਸਭ ਮੈਂ ਬੁੱਧ ਦੁਆਰਾ ਪਰਖਿਆ ਅਤੇ ਮੈਂ ਕਿਹਾ, “ਮੈਂ ਬੁੱਧਵਾਨ ਬਣਨ ਲਈ ਦ੍ਰਿੜ ਹਾਂ” ਪਰ ਇਹ ਗੱਲ ਮੇਰੇ ਪਹੁੰਚ ਤੋਂ ਬਾਹਰ ਹੈ।

Ecclesiastes 7:23 (UKJV) All this have I proved by wisdom: I said, I will be wise; but it was far from me.

21ਲੋਕਾਂ ਦੀਆ ਗੱਲਾਂ ਵੱਲ ਧਿਆਨ ਨਾ ਦੇ, ਜਾਂ ਤੁਸੀਂ ਆਪਣੇ ਸੇਵਕ ਨੂੰ ਤੁਹਾਨੂੰ ਸਰਾਪ ਦਿੰਦੇ ਨਹੀਂ ਸੁਣੋਗੇ।

22ਕਿਉਂਕਿ ਤੂੰ ਆਪਣੇ ਦਿਲ ਵਿੱਚ ਜਾਣਦਾ ਹੈ ਕਿ ਤੂੰ ਕਈ ਵਾਰ ਦੂਜਿਆਂ ਨੂੰ ਸਰਾਪ ਦਿੱਤਾ ਹੈ।

23ਇਹ ਸਭ ਮੈਂ ਬੁੱਧ ਦੁਆਰਾ ਪਰਖਿਆ ਅਤੇ ਮੈਂ ਕਿਹਾ, “ਮੈਂ ਬੁੱਧਵਾਨ ਬਣਨ ਲਈ ਦ੍ਰਿੜ ਹਾਂ” ਪਰ ਇਹ ਗੱਲ ਮੇਰੇ ਪਹੁੰਚ ਤੋਂ ਬਾਹਰ ਹੈ।

24ਜੋ ਵੀ ਮੌਜੂਦ ਹੈ ਉਹ ਬਹੁਤ ਦੂਰ ਅਤੇ ਸਭ ਤੋਂ ਡੂੰਘਾ ਹੈ, ਉਸ ਨੂੰ ਕੌਣ ਖੋਜ ਸਕਦਾ ਹੈ?

25ਇਸ ਲਈ ਮੈਂ ਆਪਣੇ ਮਨ ਨੂੰ ਸਮਝਾਇਆ, ਕਿ ਬੁੱਧ ਨੂੰ ਜਾਣਾ ਅਤੇ ਲੱਭ ਲਵਾਂ ਅਤੇ ਉਸ ਦੇ ਮੁੱਢ ਨੂੰ ਭਾਲਾ, ਅਤੇ ਬੁਰਿਆਈ ਦੀ ਮੂਰਖਤਾ ਅਤੇ ਮੂਰਖਤਾ ਦੇ ਪਾਗਲਪਨ ਨੂੰ ਸਮਝ ਲਵਾਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.