ਉਪਦੇਸ਼ਕ 7

ਇਸ ਲਈ ਮੈਂ ਆਪਣੇ ਮਨ ਨੂੰ ਸਮਝਾਇਆ, ਕਿ ਬੁੱਧ ਨੂੰ ਜਾਣਾ ਅਤੇ ਲੱਭ ਲਵਾਂ ਅਤੇ ਉਸ ਦੇ ਮੁੱਢ ਨੂੰ ਭਾਲਾ, ਅਤੇ ਬੁਰਿਆਈ ਦੀ ਮੂਰਖਤਾ ਅਤੇ ਮੂਰਖਤਾ ਦੇ ਪਾਗਲਪਨ ਨੂੰ ਸਮਝ ਲਵਾਂ।

Ecclesiastes 7:25 (UKJV) I applied mine heart to know, and to search, and to seek out wisdom, and the reason of things, and to know the wickedness of folly, even of foolishness and madness:

23ਇਹ ਸਭ ਮੈਂ ਬੁੱਧ ਦੁਆਰਾ ਪਰਖਿਆ ਅਤੇ ਮੈਂ ਕਿਹਾ, “ਮੈਂ ਬੁੱਧਵਾਨ ਬਣਨ ਲਈ ਦ੍ਰਿੜ ਹਾਂ” ਪਰ ਇਹ ਗੱਲ ਮੇਰੇ ਪਹੁੰਚ ਤੋਂ ਬਾਹਰ ਹੈ।

24ਜੋ ਵੀ ਮੌਜੂਦ ਹੈ ਉਹ ਬਹੁਤ ਦੂਰ ਅਤੇ ਸਭ ਤੋਂ ਡੂੰਘਾ ਹੈ, ਉਸ ਨੂੰ ਕੌਣ ਖੋਜ ਸਕਦਾ ਹੈ?

25ਇਸ ਲਈ ਮੈਂ ਆਪਣੇ ਮਨ ਨੂੰ ਸਮਝਾਇਆ, ਕਿ ਬੁੱਧ ਨੂੰ ਜਾਣਾ ਅਤੇ ਲੱਭ ਲਵਾਂ ਅਤੇ ਉਸ ਦੇ ਮੁੱਢ ਨੂੰ ਭਾਲਾ, ਅਤੇ ਬੁਰਿਆਈ ਦੀ ਮੂਰਖਤਾ ਅਤੇ ਮੂਰਖਤਾ ਦੇ ਪਾਗਲਪਨ ਨੂੰ ਸਮਝ ਲਵਾਂ।

26ਮੈਨੂੰ ਮੌਤ ਨਾਲੋਂ ਵੀ ਕੌੜੀ ਲੱਗਦੀ ਹੈ ਉਹ ਔਰਤ ਜੋ ਇੱਕ ਫਾਹੀ ਹੈ, ਜਿਸਦਾ ਦਿਲ ਇੱਕ ਜਾਲ ਹੈ ਅਤੇ ਜਿਸ ਦੇ ਹੱਥ ਜ਼ੰਜੀਰਾ ਹਨ। ਜਿਹੜਾ ਮਨੁੱਖ ਪਰਮੇਸ਼ਵਰ ਨੂੰ ਪ੍ਰਸੰਨ ਕਰਦਾ ਹੈ, ਉਹ ਉਸ ਤੋਂ ਬਚ ਜਾਵੇਗਾ, ਪਰ ਪਾਪੀ ਨੂੰ ਉਹ ਫਸਾਏਗੀ।

27ਉਪਦੇਸ਼ਕ ਕਹਿੰਦਾ ਹੈ ਦੇਖੋ, ਮੈਂ ਇੱਕ ਗੱਲ ਨੂੰ ਦੂਜੀ ਗੱਲ ਦੇ ਨਾਲ ਜੋੜ ਕੇ ਇਹ ਖੋਜ ਕੱਢੀ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.